ਚੰਡੀਗੜ੍ਹ ਵਿਚ ਅੱਜ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਭਾਰੀ ਗਿਣਤੀ ਵਿਚ ਪੁਲਸ ਰਹੇਗੀ ਤਾਇਨਾਤ
ਦੱਸ ਦੇਈਏ ਕਿ ਸ਼ਨੀਵਾਰ ਸ਼ਾਮ ਸੈਕਟਰ-34 'ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਸ਼ੋਅ ਹੈ। ਇਸ ਦੌਰਾਨ 2400 ਟ੍ਰੈਫਿਕ ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ। ਜਾਣਕਾਰੀ ਮੁਤਾਬਕ ਇਹ ਐਡਵਾਈਜ਼ਰੀ ਸ਼ਨੀਵਾਰ ਸ਼ਾਮ 4 ਵਜੇ ਤੋਂ ਲਾਗੂ ਹੋ ਜਾਵੇਗੀ। ਸ਼ੋਅ ਦੇਖਣ ਆਉਣ ਵਾਲੇ ਲੋਕਾਂ ਲਈ ਪੁਲਸ ਨੇ ਕੁਝ ਥਾਵਾਂ ਤੈਅ ਕੀਤੀਆਂ ਹਨ। ਉਨ੍ਹਾਂ ਨੂੰ ਆਪਣੇ ਵਾਹਨ ਉੱਥੇ ਹੀ ਪਾਰਕ ਕਰਨੇ ਪੈਣਗੇ। ਇਹ ਐਡਵਾਈਜ਼ਰੀ ਸ਼ਾਮ 4 ਵਜੇ ਤੋਂ ਲਾਗੂ ਹੋਵੇਗੀ। ਲੋਕਾਂ ਨੂੰ ਉਕਤ ਰੂਟ 'ਤੇ ਚੱਲਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਪੁਲਸ ਨੇ ਲੋਕਾਂ ਨੂੰ ਸੈਕਟਰ 34 ਪ੍ਰਦਰਸ਼ਨੀ ਮੈਦਾਨ ਅਤੇ ਸੈਕਟਰ 33/34 ਡਿਵਾਈਡਿੰਗ ਰੋਡ ਨੇੜੇ ਸੜਕਾਂ ਤੋਂ ਬਚਣ ਲਈ ਕਿਹਾ। ਪਿਕਾਡਲੀ ਚੌਂਕ (ਸੈਕਟਰ 20/21-33/34 ਚੌਂਕ) ਅਤੇ ਨਿਊ ਲੇਬਰ ਚੌਂਕ (ਸੈਕਟਰ 20/21-33/34 ਚੌਂਕ) 'ਤੇ ਭਾਰੀ ਆਵਾਜਾਈ ਹੋ ਸਕਦੀ ਹੈ। ਇਸ ਲਈ ਸ਼ਾਮ 4 ਵਜੇ ਤੋਂ ਬਾਅਦ ਇਨ੍ਹਾਂ ਚੌਕਾਂ ਵੱਲ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼ਾਮ 4 ਵਜੇ ਤੋਂ ਬਾਅਦ ਸੈਕਟਰ-33/34/44/45 ਤੋਂ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਕ, ਸੈਕਟਰ-33/34 ਲਾਈਟ ਪੁਆਇੰਟ ਤੋਂ ਸੈਕਟਰ-34/35 ਲਾਈਟ ਪੁਆਇੰਟ, ਟੀ-ਪੁਆਇੰਟ ਸ਼ਾਮ ਮਾਲ ਤੋਂ ਪੋਲਕਾ ਮੋਡ ਤੱਕ ਪਾਬੰਦੀਸ਼ੁਦਾ ਰਹੇਗਾ। ਗਊਸ਼ਾਲਾ ਚੌਕ (ਸੈਕਟਰ-44/45/50/51) ਤੋਂ ਫੈਦਾਨ ਜਾਂ ਕਜਹੇੜੀ ਚੌਕ ਵੱਲ, ਸੈਕਟਰ-44/45 ਲਾਈਟ ਪੁਆਇੰਟ (ਡਬਲ ਟੀ) ਤੋਂ ਸਾਊਥ ਐਂਡ ਜਾਂ ਗੁਰਦੁਆਰਾ ਚੌਕ ਵੱਲ, ਭਵਨ ਵਿਦਿਆਲਿਆ ਸਕੂਲ ਟੀ ਪੁਆਇੰਟ ਤੋਂ ਸੈਕਟਰ-33-45 ਤੋਂ ਟਰੈਫਿਕ ਨੂੰ ਮੋੜ ਦਿੱਤਾ ਗਿਆ ਹੈ।
ਇੱਥੇ ਪਾਰਕਿੰਗ ਦੀ ਸਹੂਲਤ ਹੋਵੇਗੀ
ਸੈਕਟਰ-34 ਵਿੱਚ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਹੈ। ਟੀਪੀਟੀ ਲਾਈਟ ਪੁਆਇੰਟ ਤੋਂ ਆਉਣ ਵਾਲੇ ਲੋਕਾਂ ਨੂੰ ਸੈਕਟਰ-17 ਮਲਟੀਲੈਵਲ ਪਾਰਕਿੰਗ, ਸੈਕਟਰ-17 ਵਿੱਚ ਪਾਰਕਿੰਗ ਦੀ ਸਹੂਲਤ ਮਿਲੇਗੀ। ਜਦੋਂਕਿ ਮੁਹਾਲੀ ਵਾਲੇ ਪਾਸੇ ਤੋਂ ਆਉਣ ਵਾਲੇ ਲੋਕਾਂ ਨੂੰ ਦੁਸਹਿਰਾ ਗਰਾਊਂਡ ਸੈਕਟਰ-43, ਲਕਸ਼ਮੀ ਨਰਾਇਣ ਮੰਦਰ ਸੈਕਟਰ-44 ਦੇ ਸਾਹਮਣੇ ਖੁੱਲ੍ਹੇ ਮੈਦਾਨ, ਦੁਸਹਿਰਾ ਗਰਾਊਂਡ ਸੈਕਟਰ-45 ਵਿੱਚ ਜਾਣਾ ਪਵੇਗਾ। ਜਦੋਂਕਿ ਟ੍ਰਿਬਿਊਨ ਚੌਕ ਤੋਂ ਆਉਣ ਵਾਲੇ ਵਾਹਨਾਂ ਲਈ ਮੰਡੀ ਗਰਾਊਂਡ ਸੈਕਟਰ-29 ਵਿੱਚ ਪਾਰਕਿੰਗ ਉਪਲਬਧ ਹੋਵੇਗੀ। ਜਿੱਥੋਂ ਸ਼ੋਅ ਵਾਲੀ ਥਾਂ ਲਈ ਸ਼ਟਲ ਬੱਸ ਸੇਵਾ ਉਪਲਬਧ ਹੋਵੇਗੀ।