ਜਲੰਧਰ/ ਅਪਾਹਜ ਆਸ਼ਰਮ ਸਥਿਤ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਦੇ ਵੇਹੜੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਪ੍ਰਧਾਨਗੀ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਕੀਤੀ।
ਪ੍ਰੋਗਰਾਮ 'ਚ ਪੁੱਜੇ ਜਾਣੇ-ਪਛਾਣੇ ਲੋਕ
ਇਸ ਦੌਰਾਨ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਪਾਹਜ ਆਸ਼ਰਮ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਸ਼ਹਿਰ ਦੇ ਜਾਣੇ-ਪਛਾਣੇ ਲੋਕ ਵੀ ਪਹੁੰਚੇ।
ਆਸ਼ਰਮ 'ਚ ਰਹਿ ਰਹੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲੀ, ਜੋ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੇ ਹਨ।ਅਪਾਹਜ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਵਲੋਂ ਆਸ਼ਰਮ ਦੇ ਅੰਦਰ ਪਟਾਕੇ ਚਲਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ।
ਇਹ ਰਹੇ ਹਾਜ਼ਰ
ਪ੍ਰੋਗਰਾਮ 'ਚ ਪੰਜਾਬ ਕੇਸਰੀ ਗਰੁੱਪ ਤੋਂ ਪਦਮਸ੍ਰੀ ਵਿਜੇ ਚੋਪੜਾ, ਡਾ: ਗਰੀਸ਼ ਬਾਲੀ, ਕਾਂਗਰਸ ਪਾਰਟੀ ਤੋਂ ਕਰਮਜੀਤ ਕੌਰ ਚੌਧਰੀ, ਸਮਾਜ ਸੇਵੀ ਸੁਧੀਰ ਸ਼ਰਮਾ, ਮੈਂਬਰ ਪਾਰਲੀਮੈਂਟ ਅਸ਼ੋਕ ਮਿੱਤਲ, ਸੁਨੀਤਾ ਕਪੂਰ, ਆਰ.ਕੇ.ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਡਾ. ਬਲਦੇਵ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ, ਡਾ: ਜਗਦੀਪ ਸਿੰਘ, ਪ੍ਰਾਣ ਨਾਥ ਭੱਲਾ, ਲਲਿਤ ਭੱਲਾ, ਸ਼ੈਲਜਾ ਭੱਲਾ, ਸੁਮਿਤ ਪੁਰੀ, ਨਿਧੀ ਪੁਰੀ, ਭਾਵਨਾ ਸੱਭਰਵਾਲ, ਸੁਮਨ ਖੰਨਾ, ਸਾਧੂ ਰਾਮ ਮਿੱਤਲ ਆਦਿ ਹਾਜ਼ਰ ਸਨ। ਇਸ ਦੇ ਨਾਲ ਹੀ ਦੁਸਹਿਰਾ ਕਮੇਟੀ ਦੇ ਮੈਂਬਰ ਪਵਨ ਕਪੂਰ ਗੋਰਾ, ਧਰਮ ਵੀਰ, ਜੋਗਿੰਦਰ ਪਿੰਕੀ ਭੁਪਿੰਦਰ ਬਜਾਜ ਆਦਿ ਵੀ ਹਾਜ਼ਰ ਸਨ।