• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Fire Crackers Ban: 1 ਜਨਵਰੀ ਤੱਕ ਪਟਾਕਿਆਂ 'ਤੇ ਪਾਬੰਦੀ, ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ

Fire Crackers Ban :
10/14/2024 2:11:38 PM Kushi Rajput     Firecrackers banned till January 1, Fire Crackers Ban , Firecrackers Ban in Delhi, green diwali, pollution free diwali    Fire Crackers Ban: 1 ਜਨਵਰੀ ਤੱਕ ਪਟਾਕਿਆਂ 'ਤੇ ਪਾਬੰਦੀ, ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ   Fire Crackers Ban :

ਦਿੱਲੀ ਸਰਕਾਰ ਨੇ ਸਰਦੀਆਂ ਦੇ ਮੌਸਮ 'ਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਕ ਵਾਰ ਫਿਰ ਦੀਵਾਲੀ 'ਤੇ ਪਟਾਕਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਜਾਣਕਾਰੀ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਦਿੱਤੀ ਹੈ। ਮੰਤਰੀ ਗੋਪਾਲ ਰਾਏ ਨੇ ਆਪਣੇ ਐਕਸ ਹੈਂਡਲ 'ਤੇ ਪੋਸਟ ਕਰਕੇ ਆਦੇਸ਼ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੋਸਟ 'ਚ ਲਿਖਿਆ ਕਿ ਸਰਦੀਆਂ 'ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਅੱਜ ਤੋਂ 1 ਜਨਵਰੀ 2025 ਤੱਕ ਪਟਾਕੇ ਬਣਾਉਣ, ਸਟੋਰ ਕਰਨ, ਵੇਚਣ ਤੇ ਖਰੀਦਣ 'ਤੇ ਪਾਬੰਦੀ ਇਸ ਸਾਲ ਵੀ ਲਾਗੂ ਰਹੇਗੀ।

ਗੋਪਾਲ ਰਾਏ ਨੂੰ ਮਿਲ ਕੇ ਕੰਮ ਕਰਨ ਦਾ ਦਿੱਤਾ ਹੁਕਮ 

ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਮੰਤਰੀ ਗੋਪਾਲ ਰਾਏ ਨੇ ਦਿੱਲੀ ਪੁਲਿਸ, ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਤੇ ਮਾਲ ਵਿਭਾਗ ਨੂੰ ਮਿਲ ਕੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਦਿੱਲੀ ਵਾਸੀਆਂ ਨੂੰ ਪਟਾਕੇ ਨਾ ਚਲਾਉਣ ਦੀ ਕੀਤੀ ਅਪੀਲ

ਗੋਪਾਲ ਰਾਏ ਨੇ ਅੱਗੇ ਕਿਹਾ, "ਅਸੀਂ ਸਾਰੇ ਦਿੱਲੀ ਨਿਵਾਸੀਆਂ ਨੂੰ ਪਟਾਕੇ ਚਲਾਉਣ ਦੀ ਬਜਾਏ ਦੀਵੇ ਜਗਾ ਕੇ ਤੇ ਮਠਿਆਈਆਂ ਵੰਡ ਕੇ ਤਿਉਹਾਰ ਮਨਾਉਣ ਦੀ ਅਪੀਲ ਕਰਦੇ ਹਾਂ। ਅਸੀਂ ਮਿਲ ਕੇ ਪ੍ਰਦੂਸ਼ਣ ਨੂੰ ਘਟਾਉਣ ਤੇ ਵਾਤਾਵਰਣ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾ ਸਕਦੇ ਹਾਂ। ਜੇਕਰ ਹਰ ਨਾਗਰਿਕ 'ਪ੍ਰਦੂਸ਼ਣ ਯੋਧਾ' ਬਣ ਜਾਂਦਾ ਹੈ ਤਾਂ ਅਸੀਂ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੇ ਸਿਹਤ ਖਤਰਿਆਂ ਨੂੰ ਰੋਕ ਸਕਦੇ ਹਾਂ।

ਪਾਬੰਦੀ ਦੇ ਬਾਵਜੂਦ ਚਲਾਏ ਜਾਂਦੇ ਹਨ ਪਟਾਕੇ 

ਦਿੱਲੀ 'ਚ ਹਰ ਵਾਰ ਦੀਵਾਲੀ ਤੇ ਸਰਦੀਆਂ 'ਚ ਪ੍ਰਦੂਸ਼ਣ ਵੱਧ ਜਾਂਦਾ ਹੈ। ਜਿਸ ਕਾਰਨ ਰਾਜਧਾਨੀ 'ਚ ਸਾਹ ਲੈਣਾ ਔਖਾ ਹੋ ਗਿਆ ਹੈ। ਅਜਿਹੇ 'ਚ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਵੱਖ-ਵੱਖ ਉਪਾਅ ਕੀਤੇ ਜਾ ਰਹੇ ਹਨ। ਅਜਿਹੇ 'ਚ ਦੀਵਾਲੀ ਦੌਰਾਨ ਪਟਾਕਿਆਂ ਦੀ ਖਰੀਦੋ-ਫਰੋਖਤ 'ਤੇ ਪਾਬੰਦੀ ਲਗਾਉਣਾ ਵੀ ਇਕ ਹੱਲ ਹੈ, ਪਰ ਇਸ ਦੇ ਬਾਵਜੂਦ ਲੋਕ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ ਤੇ ਫਿਰ ਭਾਰੀ ਪ੍ਰਦੂਸ਼ਣ ਦੇਖਣ ਨੂੰ ਮਿਲਦਾ ਹੈ। ਪਿਛਲੇ ਸਾਲ ਵੀ ਦੀਵਾਲੀ 'ਤੇ ਪਟਾਕੇ ਚਲਾਏ ਗਏ ਸਨ।

'Firecrackers banned till January 1','Fire Crackers Ban','Firecrackers Ban in Delhi','green diwali','pollution free diwali'

Please Comment Here

Similar Post You May Like

  • Fire Crackers Ban :

    Fire Crackers Ban : 1 जनवरी तक पटाखों पर बैन, सरकार ने जारी किया Notification

Recent Post

  • ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ 'ਚ ਗ੍ਰਿਫ਼ਤਾਰ, 13,600 ਕਰੋੜ ਦੇ ਘੁਟਾਲੇ ਦੇ ਸਬੂਤ ਨਸ਼ਟ ਕਰਨ ਦੇ ਦੋਸ਼ ...

  • ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੇ ਭਰਾ ਦਾ MURDER, ਇਸ ਗੈਂਗ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ AAP ਵਰਕਰ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਪਤੀ ਨੂੰ ਕੱਢੀਆਂ ਗਾਲ੍ਹਾਂ, AUDIO VIRAL!...

  • ਜਲੰਧਰ 'ਚ SHO ਲਾਈਨ ਹਾਜ਼ਰ, ਧਾਰਮਕ ਵਿਵਾਦ 'ਚ ਕਾਰਵਾਈ ਨਾ ਕਰਨ 'ਤੇ Action ...

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

  • ਮੋਗਾ 'ਚ ਨਰਸਿੰਗ ਹੋਮ ਅੰਦਰ ਵੱਡੀ ਵਾਰਦਾਤ! ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਡਾਕਟਰ 'ਤੇ ਵਰ੍ਹਾਈਆਂ ਗੋਲ.ਆਂ ...

  • ਜਲੰਧਰ ਦੀ ਸਹਿਦੇਵ ਮਾਰਕੀਟ 'ਚ GST ਵਿਭਾਗ ਦੀ Raid! ਦੁਕਾਨਦਾਰਾਂ ਨੇ ਕੀਤਾ ਵਿਰੋਧ, ਅਧਿਕਾਰੀ ਨੂੰ ਬਣਾਇਆ ਬੰਧਕ...

  • ITALY 'ਚ ਵੱਡਾ ਧਮਾਕਾ! ਅਸਮਾਨ 'ਚ ਦਿਸਿਆ ਅੱਗ ਦਾ ਗੋਲਾ, ਦੇਖੋ VIDEO...

  • ਵਿਅਕਤੀ ਨੇ ਲੱਖਾਂ ਦੇ ਕਰਜ਼ੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਲਗਾਈ ਅੱਗ, ਘਟਨਾ CCTV 'ਚ ਕੈਦ ...

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY