ਮੁੰਬਈ ਦੇ 7 ਮੰਜ਼ਿਲਾ ਟਾਈਮਜ਼ ਟਾਵਰ 'ਚ ਸਵੇਰੇ-ਸਵੇਰੇ ਭਿਆਨਕ ਅੱਗ ਲੱਗ ਗਈ। ਇਮਾਰਤ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਇਲਾਕੇ 'ਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਫਾਇਰ ਬ੍ਰਿਗੇਡ ਦੀਆਂ 8 ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਕਮਲਾ ਮਿਲਜ਼ ਕੰਪਾਊਂਡ 'ਚ ਇਹ ਟਾਵਰ ਇੱਕ ਵਪਾਰਕ ਇਮਾਰਤ ਹੈ।
ਸਾਢੇ 6 ਵਜੇ ਬਿਲਡਿੰਗ 'ਚ ਲੱਗੀ ਅੱਗ
ਦੱਸਿਆ ਜਾ ਰਿਹਾ ਹੈ ਕਿ ਟਾਈਮਜ਼ ਟਾਵਰ 'ਚ ਅੱਗ ਸਵੇਰੇ 6.30 ਵਜੇ ਲੱਗੀ। ਇਸ ਘਟਨਾ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਮਾਰਤ 'ਚ ਭਿਆਨਕ ਅੱਗ ਲੱਗੀ ਹੋਈ ਹੈ। ਇਮਾਰਤ ਨੂੰ ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀ ਆਈ ਹੈ।
ਫਾਇਰ ਬ੍ਰਿਗੇਡ ਦੀ ਕਾਰਵਾਈ ਜਾਰੀ
ਫਾਇਰ ਬ੍ਰਿਗੇਡ ਦੀਆਂ 8 ਟੀਮਾਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ। ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਪਰ ਅਜੇ ਵੀ ਇਮਾਰਤ ਤੋਂ ਕਾਫੀ ਧੂੰਆਂ ਨਿਕਲ ਰਿਹਾ ਹੈ। ਜਲਦ ਹੀ ਇਸ 'ਤੇ ਵੀ ਕਾਬੂ ਪਾ ਲਿਆ ਜਾਵੇਗਾ।
2017 'ਚ ਵੀ ਕਮਲਾ ਮਿੱਲ ਕੰਪਾਊਂਡ 'ਚ ਲੱਗੀ ਸੀ ਅੱਗ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 29 ਦਸੰਬਰ 2017 ਨੂੰ ਕਮਲਾ ਮਿੱਲ ਕੰਪਾਊਂਡ ਦੇ ਇੱਕ ਰੈਸਟੋਰੈਂਟ ਵਿੱਚ ਅੱਗ ਲੱਗ ਗਈ ਸੀ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਰੀਬ 19 ਲੋਕ ਵੀ ਝੁਲਸ ਗਏ ਸੀ। ਕਮਲਾ ਮਿੱਲਜ਼ ਇੱਕ ਵਪਾਰਕ ਕੰਪਲੈਕਸ ਹੈ। ਇਸ ਵਿਚ ਕਈ ਕੰਪਨੀਆਂ ਦੇ ਲਗਭਗ 34 ਰੈਸਟੋਰੈਂਟ, ਬਾਰ ਅਤੇ ਦਫਤਰ ਵੀ ਹਨ।