ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਬੀਤੇ ਦਿਨ ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਅੱਜ ਵੀ ਸੂਬੇ 'ਚ ਮੀਂਹ ਪੈਣ ਈਦ ਸੰਭਾਵਨਾ ਹੈ। ਇੱਕ ਨਵਾਂ ਪੱਛਮੀ ਗੜਬੜ ਐਕਟਿਵ ਹੋ ਗਿਆ ਹੈ। ਜਿਸ ਕਾਰਨ ਆਉਣ ਵਾਲੇ ਕਈ ਦਿਨਾਂ ਤਕ ਮੀਂਹ ਦੀ ਚੇਤਵਾਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਰਾਤ ਦੇ ਸਮੇਂ ਤਾਪਮਾਨ ਆਮ ਨਾਲੋਂ ਵੱਧ ਹੈ, ਜਿਸ ਕਰਨ ਰਾਤ ਦੇ ਸਮੇਂ ਗਰਮੀ ਵੱਧ ਲੱਗਦੀ ਹੈ।
6 ਅਤੇ 7 ਅਕਤੂਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ
ਸੂਬੇ 'ਚ 6 ਅਤੇ 7 ਅਕਤੂਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਡੈਮਾਂ ਚੋਂ ਵਾਧੂ ਪਾਣੀ ਨੂੰ ਘਟਾਇਆ ਜਾ ਰਿਹਾ ਹੈ। ਬੀਤੇ ਦਿਨ ਰਣਜੀਤ ਸਾਗਰ ਡੈਮ ਦੇ ਇੱਕ-ਇੱਕ ਫੁੱਟ ਤੱਕ ਫਲਡ ਗੇਟ ਖੋਲ੍ਹੇ ਗਏ। ਬੀਤੇ ਦਿਨ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਸਮੇਤ ਕਈ ਜਿਲ੍ਹਿਆਂ ਚ ਮੀਂਹ ਪਿਆ ।
ਘੱਟੋ-ਘੱਟ ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਸਨੀਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਇਹ ਅਸਾਧਾਰਨ ਗਰਮੀ ਜਲਦੀ ਹੀ ਕੁਝ ਰਾਹਤ ਦੇ ਸਕਦੀ ਹੈ।
ਮੌਸਮ ਵਿਭਾਗ ਨੇ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਅਗਲੇ ਤਿੰਨ ਦਿਨਾਂ ਲਈ ਰਾਜ ਦੇ ਕਈ ਖੇਤਰਾਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਅਤੇ ਹਲਕੇ ਤੋਂ ਦਰਮਿਆਨੇ ਮੀਂਹ ਜਾਂ ਬੱਦਲਵਾਈ ਦੀ ਭਵਿੱਖਬਾਣੀ ਕੀਤੀ ਹੈ। 5 ਤੋਂ 7 ਅਕਤੂਬਰ ਤੱਕ ਰਾਜ ਵਿੱਚ ਮੀਂਹ ਤੋਂ ਬਾਅਦ, ਤਾਪਮਾਨ ਥੋੜ੍ਹਾ ਘੱਟ ਜਾਵੇਗਾ।