ਖਬਰਿਸਤਾਨ ਨੈੱਟਵਰਕ- ਅਕਤੂਬਰ ਮਹੀਨਾ ਸ਼ੁਰੂ ਹੁੰਦੇ ਹੀ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਕੁਝ ਹੋਰ ਮਹੱਤਵਪੂਰਨ ਬਦਲਾਅ ਹੋ ਰਹੇ ਹਨ, ਜਿਨ੍ਹਾਂ ਦਾ ਅਸਰ ਆਮ ਲੋਕਾਂ 'ਤੇ ਪਵੇਗਾ। ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰਾਂ ਦੀ ਕੀਮਤ ₹15.50 ਵਧਾ ਦਿੱਤੀ ਹੈ।
ਅਕਤੂਬਰ ਮਹੀਨੇ ਦੀ ਸ਼ੁਰੂਆਤ ਨਾਲ 5 ਵੱਡੇ ਬਦਲਾਅ
UPI ਨਾਲ ਪੈਸੇ ਮੰਗਣ ਦੀ ਰਿਕਵੈਸਟ ਬੰਦ
ਨੇਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਹੁਕਮ ਦਿੱਤਾ ਹੈ ਕਿ ਹੁਣ ਕੋਈ ਵੀ ਵਿਅਕਤੀ ਦੂਜੇ ਵਿਅਕਤੀ ਨੂੰ UPI ਰਾਹੀਂ ਪੈਸੇ ਮੰਗਣ ਦੀ ਰਿਕਵੈਸਟ (P2P Collect Request) ਨਹੀਂ ਭੇਜ ਸਕੇਗਾ।
ਹਾਲਾਂਕਿ ਵਪਾਰੀ (Merchants) ਅਜੇ ਵੀ ਪੇਮੈਂਟ ਕਲੈਕਟ ਕਰਨ ਲਈ ਰਿਕਵੈਸਟ ਕਰ ਸਕਣਗੇ।
ਰੇਲ ਟਿਕਟ ਬੁਕਿੰਗ ਲਈ ਆਧਾਰ ਲਾਜ਼ਮੀ
ਹੁਣ IRCTC ਵੈਬਸਾਈਟ ਜਾਂ ਐਪ ’ਤੇ ਜਨਰਲ ਰਿਜ਼ਰਵੇਸ਼ਨ ਖੁਲ੍ਹਣ ਤੋਂ ਪਹਿਲੇ 15 ਮਿੰਟ ਵਿੱਚ ਟਿਕਟ ਬੁਕ ਕਰਨ ਲਈ ਆਧਾਰ ਵੇਰੀਫਿਕੇਸ਼ਨ ਲਾਜ਼ਮੀ ਹੋ ਗਿਆ ਹੈ।
ਲੋਨ ਅਤੇ EMI ’ਤੇ ਰਾਹਤ
ਰਿਜ਼ਰਵ ਬੈਂਕ ਆਫ ਇੰਡੀਆ (RBI) ਵਲੋਂ ਰੇਪੋ ਰੇਟ ਨੂੰ 5.5% ’ਤੇ ਰੱਖਿਆ ਹੈ। ਇਸ ਕਰਕੇ EMI ਜਾਂ ਲੋਨ ਮਹਿੰਗੇ ਨਹੀਂ ਹੋਣਗੇ।
ਸਪੀਡ ਪੋਸਟ ਸੇਵਾ ਮਹਿੰਗੀ
ਇੰਡੀਆ ਪੋਸਟ ਨੇ ਨਵੇਂ ਚਾਰਜ ਲਗਾਏ ਹਨ। ਹੁਣ OTP-ਅਧਾਰਿਤ ਡਿਲਿਵਰੀ ਲਈ ਪ੍ਰਤੀ ਸਮਾਨ ’ਤੇ ₹5 + GST ਵੱਧ ਦੇਣਾ ਪਵੇਗਾ।
ਸਟੂਡੈਂਟਸ ਨੂੰ 10% ਛੂਟ
ਬਲਕ ਕਸਟਮਰਾਂ ਨੂੰ 5% ਛੂਟ