ਖਬਰਿਸਤਾਨ ਨੈੱਟਵਰਕ ਨਿਊਜ਼ ਡੈਸਕ- ਮਾਸਕੋ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਕਿ ਇਕ ਸ਼ਾਪਿੰਗ ਮਾਲ ਵਿਚ ਸ਼ਨੀਵਾਰ ਨੂੰ ਗਰਮ ਪਾਣੀ ਦੀ ਪਾਈਪ ਫਟਣ ਨਾਲ ਖਾਫੀ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 70 ਜ਼ਖਮੀ ਹੋ ਗਏ।
ਨਿਊਜ਼ ਏਜੰਸੀ ਟਾਸ ਨੇ ਮੇਅਰ ਸਰਗੇਈ ਸੋਬਯਾਨਿਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਮੇਅਰ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਦੱਸਿਆ ਕਿ ਸ਼ਾਪਿੰਗ ਮਾਲ 'ਚ ਵਾਪਰੀ ਇਸ ਤ੍ਰਾਸਦੀ ਨੇ ਤਿੰਨ ਹੋਰ ਜਾਨਾਂ ਲੈ ਲਈਆਂ ਹਨ। ਉਨ੍ਹਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਅਤੇ ਦੋਸਤਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ।
ਸਥਾਨਕ ਮੀਡੀਆ ਦੇ ਅਨੁਸਾਰ, ਇੱਕ ਪਾਈਪ ਫਟਣ ਤੋਂ ਬਾਅਦ ਉਬਲਦਾ ਪਾਣੀ ਮਾਲ ਦੇ ਇੱਕ ਹਿੱਸੇ ਵਿੱਚ ਭਰ ਗਿਆ, ਜਿਸ ਨਾਲ ਘੱਟੋ ਘੱਟ 70 ਲੋਕ ਜ਼ਖਮੀ ਹੋ ਗਏ ਅਤੇ ਲਗਭਗ 20 ਹੋਰ ਫਸ ਗਏ। ਇੱਕ ਮੈਡੀਕਲ ਅਧਿਕਾਰੀ ਨੇ ਰੂਸ ਦੀ ਤਾਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪਾਈਪ ਫਟਣ ਨਾਲ ਘੱਟੋ-ਘੱਟ 10 ਲੋਕ ਗਰਮ ਪਾਣੀ ਨਾਲ ਝੁਲਸ ਗਏ ਸਨ, ਜਿਨ੍ਹਾਂ ਵਿੱਚੋਂ ਨੌਂ ਨੂੰ ਬਾਅਦ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜਾਂਚ ਕਮੇਟੀ ਦੀ ਬੁਲਾਰਾ ਯੂਲੀਆ ਇਵਾਨੋਵਾ ਨੇ ਸ਼ਨੀਵਾਰ ਨੂੰ ਏਜੰਸੀ ਨੂੰ ਦੱਸਿਆ ਕਿ ਸਮੂਹ ਨੇ ਚਾਰ ਲੋਕਾਂ ਦੀ ਮੌਤ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਰੂਸੀ ਜਾਂਚ ਕਮੇਟੀ ਆਪਣੀ ਜਾਂਚ ਜਾਰੀ ਰੱਖ ਰਹੀ ਹੈ। ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਮੁਤਾਬਕ ਬਚਾਅ ਦਲ ਨੇ ਮੌਕੇ ਤੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ।