ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ ਵਿੱਚ ਅੱਜ ਸਵੇਰੇ ਬਿਜਲੀ ਕੱਟ ਲੱਗੇਗਾ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ, 132 ਕੇਵੀਏ ਸਬ-ਸਟੇਸ਼ਨ ਤਰਨਤਾਰਨ ਤੋਂ ਚੱਲਣ ਵਾਲੇ 11 ਕੇਵੀ ਸਿਟੀ 6 ਫੀਡਰ ਤਰਨਤਾਰਨ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਜਿਸ ਕਾਰਨ ਚੰਦਰਾ ਕਲੋਨੀ, ਨੂਰਦੀ ਰੋਡ, ਪਾਰਕ ਐਵੇਨਿਊ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਬਾਜ਼ਾਰ, ਮੁਹੱਲਾ ਤਕ ਛੱਤਰੀ, ਪਲਾਸੌਰ ਰੋਡ, ਤਰਨਤਾਰਨ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।