ਖਬਰਿਸਤਾਨ ਨੈੱਟਵਰਕ- ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਤੋਂ ਇਕ ਪਰਵਾਸੀ ਨਸ਼ੇੜੀ ਵਲੋਂ 5 ਸਾਲਾਂ ਬੱਚੇ ਨੂੰ ਕਿਡਨੈਪ ਕਰਨ ਤੋਂ ਬਾਅਦ ਕਤਲ ਦੀ ਵਾਰਦਾਤ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਕੱਢਣ ਦੀ ਮੰਗ ਨੇ ਜ਼ੋਰ ਫੜ੍ਹ ਲਿਆ ਹੈ। ਇਸ ਵਾਰ ਹੁਸ਼ਿਆਰਪੁਰ ਦੇ ਬਜਵਾੜਾ ਕਲਾਂ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਕਿਸੇ ਵੀ ਪਰਵਾਸੀ ਨੂੰ ਪਿੰਡ ਵਿੱਚ ਘਰ ਜਾਂ ਪਲਾਟ ਨਹੀਂ ਦਿੱਤਾ ਜਾਵੇਗਾ। ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਕੋਈ ਦਸਤਾਵੇਜ਼ ਵੀ ਪੰਚਾਇਤ ਵੱਲੋਂ ਨਹੀਂ ਦਿੱਤੇ ਜਾਣਗੇ।
5 ਸਾਲ ਦੇ ਬੱਚੇ ਦੇ ਕਤਲ 'ਤੇ ਗੁੱਸਾ
ਦਰਅਸਲ, ਹਾਲ ਹੀ ਵਿੱਚ, ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਵਿੱਚ 5 ਸਾਲ ਦੇ ਹਰਵੀਰ ਦਾ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ, ਉਸ ਦੀ ਲਾਸ਼ ਰਹੀਮਪੁਰ ਸ਼ਮਸ਼ਾਨਘਾਟ ਦੇ ਨੇੜਿਓਂ ਮਿਲੀ ਸੀ। ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਲਾਂਕਿ, ਪੁਲਸ ਨੇ ਦੋਸ਼ੀ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲੋਕਾਂ ਨੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ
ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਰਿਮਾਂਡ ਲੈ ਲਿਆ ਹੈ। ਇਸ ਮਾਮਲੇ 'ਤੇ ਕਈ ਸੰਗਠਨਾਂ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀ ਵਾਰਦਾਤ ਦੁਬਾਰਾ ਨਾ ਵਾਪਰੇ।