ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿੱਚ ਹੋਇਆ ਵੱਡਾ ਬਦਲਾਅ
ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਤੁਹਾਡੇ ਆਧਾਰ ਕਾਰਡ ‘ਤੇ ਜਿਸ ਜ਼ਿਲ੍ਹੇ ਦਾ ਪਤਾ ਹੈ ਉੱਥੋਂ ਹੀ ਡਰਾਈਵਿੰਗ ਲਾਇਸੈਂਸ ਬਣ ਸਕਦਾ ਹੈ। ਹੁਣ ਤੱਕ ਤੁਸੀਂ ਕਿਸੇ ਵੀ ਜ਼ਿਲ੍ਹੇ ਤੋਂ ਡੀਐਲ ਬਣਵਾ ਸਕਦੇ ਸੀ, ਪਰ ਹੁਣ ਅਜਿਹਾ ਨਹੀਂ ਹੈ। ਸਰਕਾਰ ਨੇ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਤੁਹਾਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਲੈਣ ਲਈ ਆਧਾਰ ਕਾਰਡ ਨਾਲ ਜ਼ਿਲ੍ਹੇ ਵਿੱਚ ਜਾਣਾ ਪਵੇਗਾ। DL ਲਈ ਅਪਲਾਈ ਕਰਨ ਵਾਲਿਆਂ ਨੂੰ ਸਿਰਫ ਆਨਲਾਈਨ ਹੀ ਟੈਸਟ ਦੇਣਾ ਹੋਵੇਗਾ। ਹੁਣ DL ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਇਹ ਨਵਾਂ ਨਿਯਮ ਆਨਲਾਈਨ ਅਪਲਾਈ ਕਰਨ ਵਾਲਿਆਂ ਲਈ ਹੈ।
''