ਇੱਕ ਵਾਰ ਫਿਰ ਅੱਤਵਾਦੀਆਂ ਵਲੋਂ ਦਿੱਲੀ ‘ਚ ਹਮਲਾ ਕਰਨ ਦੀ ਧਮਕੀ ਦਿੱਤੀ ਗਈ,ਪ੍ਰਸ਼ਾਸ਼ਨ ਵਲੋਂ ਹਾਈ ਅਲਰਟ ਜਾਰੀ, ਪੜ੍ਹੋ

ਇੱਕ ਵਾਰ ਫਿਰ ਅੱਤਵਾਦੀਆਂ ਵਲੋਂ ਦਿੱਲੀ ‘ਚ ਹਮਲਾ ਕਰਨ ਦੀ ਧਮਕੀ ਦਿੱਤੀ ਗਈ,ਪ੍ਰਸ਼ਾਸ਼ਨ ਵਲੋਂ ਹਾਈ ਅਲਰਟ ਜਾਰੀ, ਪੜ੍ਹੋ

ਦਿੱਲੀ ‘ਤੇ ਇਕ ਵਾਰ ਫਿਰ ਤੋਂ ਅੱਤਵਾਦੀ ਖ਼ਤਰਾ ਮੰਡਰਾ ਰਿਹਾ ਹੈ। ਤਹਿਰੀਕ-ਏ-ਤਾਲਿਬਾਨ ਦੇ ਇੰਡੀਆ ਸੈੱਲ ਨੇ ਦਿੱਲੀ ‘ਚ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਧਮਕੀ ਮਿਲਣ ਤੋਂ ਬਾਅਦ ਪੂਰੀ ਦਿੱਲੀ ‘ਚ ਹਾਈ ਸਕਿਓਰਿਟੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਮੰਗਲਵਾਰ ਦੇਰ ਰਾਤ ਸਰੋਜਨੀ ਮਾਰਕੀਟ ਸਮੇਤ ਕਈ ਬਾਜ਼ਾਰਾਂ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਹਿਰੀਕ-ਏ-ਤਾਲਿਬਾਨ ਦੇ ਨਾਂ ‘ਤੇ ਕੁਝ ਲੋਕਾਂ ਨੂੰ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਜਿਸ ‘ਚ ਦਿੱਲੀ ‘ਚ ਧਮਾਕੇ ਕਰਨ ਦੀ ਗੱਲ ਕਹੀ ਗਈ ਹੈ। ਇਨ੍ਹਾਂ ਲੋਕਾਂ ਨੇ ਇਨ੍ਹਾਂ ਈ-ਮੇਲਾਂ ਦੀ ਸ਼ਿਕਾਇਤ ਉੱਤਰ ਪ੍ਰਦੇਸ਼ ਪੁਲਿਸ ਨੂੰ ਕੀਤੀ। ਉੱਤਰ ਪ੍ਰਦੇਸ਼ ਪੁਲਿਸ ਨੇ ਤੁਰੰਤ ਇਸ ਦੀ ਸੂਚਨਾ ਦਿੱਲੀ ਪੁਲਿਸ ਨੂੰ ਦਿੱਤੀ।


Jul 26 2022 4:05PM
Source:

ਨਵੀਂ ਤਾਜੀ

ਸਿਆਸੀ