ਖਬਰਿਸਤਾਨ ਨੈੱਟਵਰਕ- ਮੋਹਾਲੀ ਵਿੱਚ ਨਰਸ ਨਸੀਬ ਕੌਰ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਹੁਣ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇਹ ਮਾਮਲਾ ਸਾਲ 2022 ਦਾ ਹੈ।
ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ
13 ਨਵੰਬਰ, 2022 ਨੂੰ ਨਸੀਬ ਕੌਰ ਦੀ ਲਾਸ਼ ਸੋਹਾਣਾ ਨੇੜਿਓਂ ਮਿਲੀ ਸੀ। ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ 10 ਦਿਨ ਬਾਅਦ ਵੀ ਪੁਲਿਸ ਨੂੰ ਕੁਝ ਨਹੀਂ ਮਿਲਿਆ। ਕਤਲ ਦੇ 11ਵੇਂ ਦਿਨ ਪੁਲਿਸ ਨੇ ਰਸ਼ਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਪੁੱਛਗਿੱਛ ਦੌਰਾਨ ਰਸ਼ਪਾਲ ਨੇ ਕਬੂਲ ਕੀਤਾ ਕਿ ਉਸਨੇ ਨਸੀਬ ਕੌਰ ਦਾ ਕਤਲ ਕੀਤਾ ਹੈ।
ਵਿਆਹ ਲਈ ਦਬਾਅ ਪਾ ਰਿਹਾ ਸੀ
ਪੁਲਿਸ ਪੁੱਛਗਿੱਛ ਦੌਰਾਨ ਰਸ਼ਪਾਲ ਨੇ ਦੱਸਿਆ ਕਿ ਉਹ ਨਸੀਬ ਕੌਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਸੀ। ਉਹ ਨਸੀਬ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਸ ਨੇ ਹਰ ਵਾਰ ਮਨ੍ਹਾ ਕਰ ਦਿੱਤਾ। ਕਤਲ ਤੋਂ ਪਹਿਲਾਂ ਉਹ ਨਸੀਬ ਕੌਰ ਨਾਲ ਬੈਠ ਕੇ ਸ਼ਰਾਬ ਪੀਂਦਾ ਸੀ। ਨਸੀਬ ਜ਼ਿਆਦਾ ਸ਼ਰਾਬ ਪੀਣ ਕਾਰਨ ਬੇਹੋਸ਼ ਹੋ ਗਈ ਸੀ। ਇਸ ਦੌਰਾਨ ਉਸਨੇ ਗੁੱਸੇ ਵਿੱਚ ਆ ਕੇ ਉਸਦਾ ਗਲਾ ਘੁੱਟ ਦਿੱਤਾ।
ਸੀਸੀਟੀਵੀ ਤੋਂ ਹੋਇਆ ਖੁਲਾਸਾ
ਕਤਲ ਕਰਨ ਤੋਂ ਬਾਅਦ ਰਸ਼ਪਾਲ ਨੇ ਲਾਸ਼ ਨੂੰ ਸਕੂਟੀ 'ਤੇ ਬਿਠਾ ਕੇ ਇੱਕ ਤਲਾਅ ਦੇ ਕੋਲ ਸੁੱਟ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਉਹ ਲਾਸ਼ ਨੂੰ ਚੁੱਕਦਾ ਹੋਇਆ ਦਿਖਾਈ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੁਣ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।