ਲੁਧਿਆਣਾ ਵਿੱਚ ਅੱਜ ਬਿਜਲੀ ਦਾ ਕੱਟ ਲੱਗਣ ਜਾ ਰਿਹਾ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ।
ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਬਿਜਲੀ ਨਿਗਮ ਦੇ ਸਿਟੀ ਵੈਸਟ ਡਿਵੀਜ਼ਨ ਅਧੀਨ ਛਾਉਣੀ ਮੁਹੱਲਾ ਸਥਿਤ ਪਾਵਰ ਹਾਊਸ ਵਿਖੇ ਤਾਇਨਾਤ ਐਸਡੀਓ ਸ਼ਿਵ ਕੁਮਾਰ ਨੇ ਦੱਸਿਆ ਕਿ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਫੀਡਰਾਂ ਦੀ ਜ਼ਰੂਰੀ ਮੁਰੰਮਤ ਦੇ ਕਾਰਨ, ਅੱਜ 11 ਕੇ.ਵੀ ਦਾਣਾ ਮੰਡੀ ਫੀਡਰ, 11 ਕੇ.ਵੀ ਨਹਿਰੂ ਵਿਹਾਰ, 11 ਕੇ.ਵੀ ਸਬਜ਼ੀ ਮੰਡੀ ਫੀਡਰ ਅਤੇ 11 ਕੇ.ਵੀ ਚਾਂਦ ਸਿਨੇਮਾ ਫੀਡਰ 'ਤੇ ਬਿਜਲੀ ਸਪਲਾਈ ਬੰਦ ਰਹੇਗੀ।
ਜਿਸ ਕਾਰਨ ਉਪਰੋਕਤ ਸਾਰੇ ਫੀਡਰਾਂ ਨਾਲ ਸਬੰਧਤ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਤ ਹੋਵੇਗੀ। ਐਸਡੀਓ ਸ਼ਿਵ ਕੁਮਾਰ ਨੇ ਖੇਦ ਪ੍ਰਗਟ ਕੀਤਾ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।