ਲੁਧਿਆਣਾ 'ਚ ਦੇਰ ਰਾਤ ਗਿੱਲ ਚੌਕ ਨੇੜੇ ਕੰਮ ਤੋਂ ਘਰ ਪਰਤ ਰਹੇ ਇਕ ਵਿਅਕਤੀ ਨੂੰ ਕੁਝ ਨੌਜਵਾਨਾਂ ਨੇ ਘੇਰ ਕੇ ਬੇਸਬਾਲ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਜਿਸ ਕਾਰਨ ਜ਼ਖਮੀ ਵਿਅਕਤੀ ਦੀ ਲੱਤ ਤਿੰਨ ਥਾਵਾਂ ਤੋਂ ਟੁੱਟ ਗਈ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ।
ਫੇਸਬੁੱਕ 'ਤੇ ਧੀ ਦੀ ਬਣਾਈ ਸੀ ਜਾਅਲੀ ID
ਜ਼ਖ਼ਮੀ ਵਿਅਕਤੀ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਐਮਆਈਜੀ ਫਲੈਟ ਦੇ ਰਹਿਣ ਵਾਲੇ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਲਖਵਿੰਦਰ ਦੀ ਪਤਨੀ ਰਾਜਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਇਕ 16 ਸਾਲ ਦੀ ਬੇਟੀ ਹੈ। ਇਲਾਕੇ ਦੇ ਕੁਝ ਨੌਜਵਾਨਾਂ ਨੇ ਫੇਸਬੁੱਕ 'ਤੇ ਉਨ੍ਹਾਂ ਦੀ ਜਾਅਲੀ ID ਬਣਾਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਸ਼ਤੇਦਾਰਾਂ ਦਾ ਫੋਨ ਆਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਬੇਟੀ ਦੀ ਨਕਲੀ ID ਬਣਾਈ ਗਈ ਹੈ।
ਰਾਜਵਿੰਦਰ ਨੇ ਦੱਸਿਆ ਕਿ ਉਸ ਦਾ ਪਤੀ ਸਪੇਅਰ ਪਾਰਟਸ ਦੀ ਦੁਕਾਨ 'ਤੇ ਕੰਮ ਕਰਦਾ ਹੈ। ਰਾਜਵਿੰਦਰ ਅਨੁਸਾਰ ਉਸ ਦੀ ਲੜਕੀ ਕੋਲ ਮੋਬਾਈਲ ਫ਼ੋਨ ਵੀ ਨਹੀਂ ਹੈ। ਬੇਟੀ ਉਸਦੇ ਹੀ ਫੋਨ ਤੋਂ ਇੰਸਟਾਗ੍ਰਾਮ ਆਦਿ ਦੀ ਵਰਤੋਂ ਕਰਦੀ ਹੈ। ਜਾਅਲੀ ਆਈਡੀ ਸਬੰਧੀ ਉਸ ਨੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਕਾਰਨ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੋਸ਼ੀਆਂ ਨੂੰ ਫੜਨ 'ਚ ਅਸਫਲ ਰਹੀ ਹੈ। ਉਹ ਕਈ ਵਾਰ ਥਾਣੇ ਜਾ ਚੁੱਕੀ ਹੈ ਪਰ ਪੁਲਿਸ ਮੁਲਾਜ਼ਮ ਪੁੱਠਾ ਉਸ ਨੂੰ ਹੀ ਝਿੜਕਦੇ ਹਨ।