ਲੁਧਿਆਣਾ ਵਿੱਚ ਚਾਹ ਬਣਾਉਂਦੇ ਸਮੇਂ ਦੋ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਇਹ ਘਟਨਾ ਅੱਜ ਸਵੇਰ ਦੀ ਹੈ। ਜਦੋਂ ਮਜ਼ਦੂਰ ਚਾਹ ਬਣਾ ਰਹੇ ਸਨ ਕਿ ਅਚਾਨਕ ਚੁੱਲੇ ਵਿੱਚੋਂ ਸਿਲੰਡਰ ਦੀ ਪਾਈਪ ਨਿਕਲੀ ਗਈ ਤੇ ਅੱਗ ਦੇ ਚਾਰੇ ਪਾਸੇ ਫੈਲ ਗਈ।
ਅੱਗ ਵਿਚ ਝੁਲਸ ਜਾਣ ਵਾਲਿਆਂ ਦੀ ਪਛਾਣ ਨਾਵੇਦ ਅਤੇ ਫਤਿਹ ਖਾਨ ਵਜੋਂ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਬਚਾਅ ਇਹ ਰਿਹਾ ਕਿ ਅੱਗ ਨੇ ਕਮਰੇ ਵਿੱਚ ਰੱਖੀ ਕਿਸੇ ਵੀ ਚੀਜ਼ ਨੂੰ ਆਪਣੀ ਲਪੇਟ ਵਿੱਚ ਨਹੀਂ ਲਿਆ।
ਰਾਤ ਨੂੰ ਪੀਤੀ ਸੀ ਭੰਗ
ਮਜ਼ਦੂਰਾਂ ਨੇ ਬੀਤੀ ਰਾਤ ਭੰਗ ਦਾ ਸੇਵਨ ਜ਼ਿਆਦਾ ਕਰ ਲਿਆ ਸੀ ਤੇ ਜਦੋਂ ਉਹ ਸਵੇਰੇ ਚਾਹ ਬਣਾਉਣ ਲੱਗੇ ਤਾਂ ਇਹ ਘਟਨਾ ਵਾਪਰ ਗਈ।
ਖੇਤਾਂ ਵਿਚ ਕਰਦੇ ਮਿਹਨਤ-ਮਜ਼ਦੂਰੀ
ਇਸ ਸਬੰਧੀ ਨਾਵੇਦ ਦੇ ਮਾਮਾ ਮੁਹੰਮਦ ਆਜ਼ਾਦ ਨੇ ਦੱਸਿਆ ਕਿ ਉਸ ਦਾ ਭਤੀਜਾ ਨਾਵੇਦ ਅਤੇ ਫਤਿਹ ਖਾਨ ਕੁਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਤੋਂ ਆਏ ਸਨ। ਉਹ ਹੰਬੜਾ ਰੋਡ ’ਤੇ ਪਿੰਡ ਜੱਸੋਵਾਲ ਵਿੱਚ ਆਲੂ ਦੇ ਖੇਤਾਂ ਵਿੱਚ ਕੰਮ ਕਰਦੇ ਹਨ। ਅੱਜ ਸਵੇਰੇ ਜਦੋਂ ਨਾਵੇਦ ਚਾਹ ਬਣਾਉਣ ਲੱਗਾ ਤਾਂ ਅਚਾਨਕ ਚੁੱਲੇ ਵਿੱਚੋਂ ਪਾਈਪ ਨਿਕਲੀ ਅਤੇ ਅੱਗ ਕਮਰੇ ਵਿੱਚ ਚਾਰੇ ਪਾਸੇ ਫੈਲ ਗਈ।
ਰੌਲਾ ਸੁਣ ਕੇ ਖੇਤ ਦਾ ਮਾਲਕ ਵੀ ਮੌਕੇ ’ਤੇ ਪਹੁੰਚਿਆ, ਜਿਨ੍ਹਾਂ ਨੇ ਜ਼ਖਮੀ ਹਾਲਤ 'ਚ ਨਾਵੇਦ ਅਤੇ ਫਤਿਹ ਖਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਫਿਲਹਾਲ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਝੁਲਸੇ ਨੌਜਵਾਨਾਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਹੋਣ 'ਤੇ ਉਨਾਂ ਨੂੰ ਚੰਡੀਗੜ੍ਹ ਲਿਜਾਇਆ ਜਾਵੇਗਾ।
ਦੂਜੇ ਪਾਸੇ ਖੇਤ ਮਾਲਕ ਨੇ ਕਿਹਾ ਕਿ ਦੋਵੇਂ ਨੌਜਵਾਨਾਂ ਨੇ ਰਾਤ ਸਮੇਂ ਭੰਗ ਦਾ ਸੇਵਨ ਕੀਤਾ ਸੀ, ਜਿਸ ਕਾਰਨ ਅੱਜ ਸਵੇਰੇ ਚਾਹ ਬਣਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਫਿਲਹਾਲ ਦੋਵਾਂ ਨੂੰ ਸਿਵਲ ਹਸਪਤਾਲ ਤੋਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ।