• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਲੁਧਿਆਣਾ 'ਚ ਕਲਯੁਗੀ ਮਾਂ ਦਾ ਬੱਚੀ 'ਤੇ ਤਸ਼ੱਦਦ, ਕਾਪੀ 'ਤੇ ਲਿਖ ਬੱਚੀ ਨੇ ਕੀਤੀ ਸ਼ਿਕਾਇਤ, ਘਟਨਾ CCTV 'ਚ ਕੈਦ

10/5/2023 1:36:40 PM Gagan Walia     ludhiana news, punjab news,mother tortures the girl in Ludhiana, punjab news today     ਲੁਧਿਆਣਾ 'ਚ ਕਲਯੁਗੀ ਮਾਂ ਦਾ ਬੱਚੀ 'ਤੇ ਤਸ਼ੱਦਦ, ਕਾਪੀ 'ਤੇ ਲਿਖ ਬੱਚੀ ਨੇ ਕੀਤੀ ਸ਼ਿਕਾਇਤ, ਘਟਨਾ CCTV 'ਚ ਕੈਦ   

ਲੁਧਿਆਣਾ ਦੇ ਬਲਦੇਵ ਨਗਰ 'ਚ ਕਲਯੁਗੀ ਮਾਂ ਵੱਲੋਂ ਆਪਣੀ ਧੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਦੀ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਦੀ ਫੁਟੇਜ ਵੀ ਸਾਹਮਣੇ ਆਈ ਹੈ। ਮਾਂ ਦੀ ਕੁੱਟ-ਮਾਰ ਦੇ ਡਰੋਂ ਲੜਕੀ ਨੇ ਆਪਣੀ ਨੋਟਬੁੱਕ 'ਤੇ ਇਹ ਲਿਖ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਲੜਕੀ ਨੇ ਕਾਪੀ 'ਤੇ ਲਿਖ ਕੇ ਬਿਆਨ ਕੀਤਾ ਤਸ਼ੱਦਦ ਲੜਕੀ ਨੇ ਆਪਣੀ ਮਾਂ ਦੀ ਇਹ ਹਰਕਤ ਆਪਣੀ ਕਾਪੀ 'ਤੇ ਲਿਖੀ। ਇਸ ਵਿੱਚ ਲੜਕੀ ਨੇ ਲਿਖਿਆ ਕਿ ਉਸਦੀ ਮਾਂ ਉਸ ਨੂੰ ਕੁੱਟਦੀ ਹੈ ਅਤੇ ਉਸਦਾ ਗਲਾ ਵੀ ਘੁੱਟ ਦਿੰਦੀ ਹੈ। ਮੈਂ ਲੋਕਾਂ ਤੋਂ ਮੰਗ ਮੰਗ ਕੇ ਰੋਟੀ ਖਾਂਦੀ ਹਾਂ। ਜਦੋਂ ਮੇਰੇ ਡੈਡੀ ਮੇਰਾ ਸਾਥ ਦਿੰਦੇ ਹਨ ਤਾਂ ਉਹ ਉਨ੍ਹਾਂ ਨੂੰ ਖਾਣਾ ਵੀ ਨਹੀਂ ਦਿੰਦੀ। ਉਹ ਮੇਰੀ ਛੋਟੀ ਭੈਣ ਨੂੰ ਖਾਣ ਲਈ ਸਭ ਕੁਝ ਦਿੰਦੀ ਹੈ ਪਰ ਜਦੋਂ ਮੈਂ ਖਾਣ ਲਈ ਕੁਝ ਮੰਗਦੀ ਹਾਂ ਤਾਂ ਉਹ ਮੈਨੂੰ ਕੁੱਟਦੀ ਹੈ ਅਤੇ ਧਮਕੀਆਂ ਵੀ ਦਿੰਦੀ ਹੈ। ਮੇਰੀ ਮਾਂ ਕਈ ਵਾਰ ਡੈਡੀ ਦੇ ਸਾਹਮਣੇ ਫਿਨਾਇਲ ਪੀ ਕੇ ਮਰਨ ਦਾ ਡਰਾਮਾ ਕਰ ਚੁੱਕੀ ਹੈ। ਕਿਰਪਾ ਕਰਕੇ ਮੇਰੀ ਸੁਣਵਾਈ ਕਰੋ। ਸੀਸੀਟੀਵੀ 'ਚ ਕੈਦ ਸਾਰੀ ਘਟਨਾ ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਔਰਤ ਆਪਣੀ ਲੜਕੀ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਰਹੀ ਹੈ। ਉਹ ਪਹਿਲਾਂ ਉਸ ਨੂੰ ਘਰ ਦੇ ਬਾਹਰ ਕੁੱਟਦੀ ਹੈ ਅਤੇ ਫਿਰ ਉਸ ਨੂੰ ਅੰਦਰ ਖਿੱਚਦੀ ਹੈ। ਇਸ ਤੋਂ ਬਾਅਦ ਉਹ ਸਕੂਲ ਜਾਂਦੇ ਸਮੇਂ ਵੀ ਉਸ ਨੂੰ ਕੁੱਟਣ ਦੀ ਕੋਸ਼ਿਸ਼ ਕਰਦੀ ਹੈ। ਮਾਂ ਨੂੰ ਮਾਫੀ ਮੰਗਣੀ ਪਈ ਮਾਮਲਾ ਜਦੋਂ ਥਾਣੇ ਪੁੱਜਾ ਤਾਂ ਪੁਲਸ ਨੇ ਤੁਰੰਤ ਇਸ ’ਤੇ ਕਾਰਵਾਈ ਕੀਤੀ। ਪੁਲਸ ਨੇ ਲੜਕੀ ਦੀ ਮਾਂ ਤੋਂ ਲਿਖਤੀ ਤੌਰ 'ਤੇ ਮੁਆਫੀ ਮੰਗਵਾਈ ਅਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਸ ਨੇ ਦੁਬਾਰਾ ਅਜਿਹਾ ਕੀਤਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

'ludhiana news','punjab news','mother tortures the girl in Ludhiana','punjab news today'

Please Comment Here

Similar Post You May Like

Recent Post

  • ਸੋਸ਼ਲ ਮੀਡੀਆ ਇੰਨਫਲੂਐਂਸਰ ਦੀਪਿਕਾ ਲੂਥਰਾ ਨੇ ਇੰਸਟਾਗ੍ਰਾਮ ਕੀਤਾ ਬੰਦ, ਮਿਲ ਰਹੀਆਂ ਸੀ ਜਾਨੋ ਮਰਨ ਦੀਆਂ ਧਮਕੀਆਂ ...

  • ਟਰੰਪ ਨੇ ਕਿਹਾ - ਤਹਿਰਾਨ ਖਾਲੀ ਕਰੋ, G-7 ਸੰਮੇਲਨ ਤੋਂ ਇੱਕ ਦਿਨ ਪਹਿਲਾਂ ਆਏ ਵਾਪਸ ...

  • ਜਲੰਧਰ 'ਚ 3 ਭਰਾਵਾਂ 'ਤੇ ਜਾਨਲੇਵਾ ਹਮਲੇ 'ਚ 1 ਦੀ ਮੌ.ਤ, ਸਕਾਰਪੀਓ 'ਚ ਸਵਾਰ ਹੋ ਕੇ ਆਏ ਹਮਲਾਵਰ...

  • AIR INDIA ਦੀਆਂ ਫਲਾਈਟਾਂ 'ਚ ਲਗਾਤਾਰ ਆ ਰਹੀਆਂ ਤਕਨੀਕੀ ਖਾਮੀਆਂ, ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਫਲਾਈਟ ਦੀ ਕੋਲਕ...

  • ਜਲੰਧਰ : ਪੁਲਸ ਨਾਕੇ 'ਤੇ ਰੋਕੇ 2 ਨੌਜਵਾਨਾਂ ਕੀਤਾ ਹੰਗਾਮਾ, ਨਾ ਕਾਗਜ਼ ਨਾ ਲਾਇਸੈਂਸ, ਉਤੋਂ ਮੁਲਾਜ਼ਮਾਂ ਦੀ ਬਣਾਈ VIDE...

  • ਜਲੰਧਰ ਪਲਾਈਵੁੱਡ ਕਾਰੋਬਾਰੀ ਦੀ ਨੂੰਹ ਦੀ ਮਿਲੀ ਲਾ.ਸ਼, ਬਿਆਸ ਦਰਿਆ ਤੋਂ ਹੋਈ ਸੀ ਲਾਪਤਾ ...

  • ਸੀਨੀਅਰ ਪੱਤਰਕਾਰ ਗਗਨ ਵਾਲੀਆ ਦੇ ਮਾਤਾ ਅਨੁਰਾਧਾ ਵਾਲੀਆ ਜੀ ਦੀ ਅੰਤਿਮ ਅਰਦਾਸ 22 ਜੂਨ ਨੂੰ GTB ਨਗਰ ਗੁਰਦੁਆਰਾ ਸਾਹਿਬ ਵ...

  • ਪੰਜਾਬ 'ਚ 120 ਫੁੱਟ ਡੂੰਘੇ ਖੂਹ 'ਚ ਡਿੱਗਣ ਨਾਲ ਲੜਕੀ ਦੀ ਮੌਤ, ਬੱਚਿਆਂ ਨਾਲ ਖੇਡ ਰਹੀ ਸੀ ...

  • ਜਲੰਧਰ ਦੇ ਪਲਾਈਵੁੱਡ ਕਾਰੋਬਾਰੀ ਤਿਵਾੜੀ ਪਰਿਵਾਰ ਦੀ ਨੂੰਹ ਬਿਆਸ ਦਰਿਆ ਤੋਂ ਲਾਪਤਾ ! ਪਤੀ ਤੇ ਬੱਚਿਆਂ ਨੂੰ I LOVE U ਦਾ...

  • ਪੁਣੇ 'ਚ ਜਾ ਰਹੀ TRAIN ਨੂੰ ਲੱਗੀ ਅੱਗ, ਯਾਤਰੀਆਂ 'ਚ ਮਚੀ ਹਫੜਾ-ਦਫ਼ੜੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY