ਖ਼ਬਰਿਸਤਾਨ ਨੈੱਟਵਰਕ - ਘਰ ਦੇ ਬਾਹਰ ਕੁੱਟਮਾਰ ਦਾ ਰੌਲਾ ਸੁਣ ਕੇ ਪਰਿਵਾਰ ਸਮੇਤ ਬਾਹਰ ਆਈ ਲੜਕੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਬੀਤੀ ਸ਼ਨੀਵਾਰ ਰਾਤ ਕੈਂਟ ਦੀ ਮਾਰਕੀਟ ਦੀ ਹੈ। ਕੈਂਟ ਪੁਲੀਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 3 ਮੁਲਜ਼ਮਾਂ ਅਤੇ ਉਨ੍ਹਾਂ ਦੇ 4 ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬਾਜ਼ਾਰ ਨੰਬਰ 1 ਨਿਵਾਸੀ ਮੋਨੂੰ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10.30 ਵਜੇ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸੀ ਤਾਂ ਉਸ ਨੇ ਰੌਲਾ ਸੁਣਿਆ। ਜਦੋਂ ਉਹ, ਉਸ ਦੀ ਪਤਨੀ ਅਤੇ 15 ਸਾਲਾ ਲੜਕੀ ਖੁਸ਼ੀ ਬਾਹਰ ਨਿਕਲੇ ਤਾਂ ਹਰਸ਼, ਉਸ ਦੀ ਪਤਨੀ ਈਸ਼ਾ ਅਤੇ ਭਰਾ ਦੇਵ ਵਾਸੀ ਇੰਦਰਾ ਕਲੋਨੀ ਆਪਣੇ ਗੁਆਂਢੀ ਘਰ ਵੱਲ ਭੱਜ ਰਹੇ ਸਨ। ਉਨ੍ਹਾਂ ਦਾ ਪਿੱਛਾ ਕਰਨ ਐਮ.ਜੇ., ਉਸ ਦਾ ਸਾਥੀ ਮੋਹਿਤ ਕੁਮਾਰ, ਚੰਦੂ ਅਤੇ 4 ਹੋਰ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆ ਰਹੇ ਸਨ। ਇਸ ਦੌਰਾਨ ਇਕ ਦੋਸ਼ੀ ਨੇ ਗੋਲੀ ਚਲਾ ਦਿੱਤੀ, ਜੋ ਉਸ ਦੀ ਲੜਕੀ ਦੀ ਛਾਤੀ 'ਤੇ ਲੱਗੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਉਪਰੋਕਤ 7 ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।