ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਾਰਤ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਯਾਤਰਾ ਉਤੇ ਲਾਈ ਪਾਬੰਦੀ ਉਤੇ ਬਿਆਨ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਪਾਕਿ ਨਾਲ ਮੈਚ ਖੇਡਣਾ ਜ਼ੂਰਰੀ ਸੀ? ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਸ ਫ਼ਿਲਮ ਵਿਚ ਪਾਕਿਸਤਾਨੀ ਕਲਾਕਾਰ ਨੂੰ ਲਿਆ ਜਾਂਦਾ ਹੈ, ਜਿਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਹੋ ਚੁੱਕੀ ਹੈ ਤਾਂ ਉਨ੍ਹਾਂ ਨੂੰ ਗੱਦਾਰ ਕਿਹਾ ਜਾਵੇਗਾ ਅਤੇ ਉਹ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ। ਜੇਕਰ ਫ਼ਿਲਮ ਨੂੰ ਰੋਕਿਆ ਜਾਂਦਾ ਹੈ ਤਾਂ ਨਿਰਮਾਤਾ ਨੂੰ ਨੁਕਸਾਨ ਹੁੰਦਾ ਹੈ ਅਤੇ ਕਲਾਕਾਰ ਨੂੰ ਵੀ। ਜਿਥੇ ਮੈਚ ਹੋਇਆ ਸੀ, ਨਿਰਮਾਤਾ ਇਕ ਵੱਡੇ ਸਾਹਿਬ ਦਾ ਪੁੱਤਰ ਹੈ ਅਤੇ ਕੱਲ੍ਹ ਦਾ ਮੈਚ ਲਾਈਵ ਸੀ ਜਦੋਂ ਕਿ ਫ਼ਿਲਮ ਦਾ ਰਿਕਾਰਡ ਨਹੀਂ ਚੱਲਣ ਦਿੱਤਾ ਗਿਆ ਸੀ।
ਭਾਰਤ-ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਪਰ ਅਸੀਂ ਨਨਕਾਣਾ ਸਾਹਿਬ ਨਹੀਂ ਜਾ ਸਕਦੇ
ਸੀ ਐੱਮ ਮਾਨ ਨੇ ਕਿਹਾ ਕਿ ਜੇ ਭਾਰਤ-ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਤਾਂ ਗੁਰਪੁਰਬ ਮੌਕੇ ਸਿੱਖ ਸੰਗਤਾਂ ਦੀ ਨਨਕਾਣਾ ਸਾਹਿਬ ਜਾਣ ਉਤੇ ਪਾਬੰਦੀ ਕਿਉਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਡੇ ਉਤੇ ਜ਼ਿਆਦਾ ਪਾਬੰਦੀਆਂ ਲਗਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਅਫ਼ਗਾਨ ਵਿੱਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਉਥੇ ਰਾਹਤ ਸਮੱਗਰੀ ਤੇ ਆਰਥਿਕ ਮਦਦ ਜਲਦ ਪਹੁੰਚ ਜਾਂਦੀ ਹੈ ਪਰ ਪੰਜਾਬ ਵਿੱਚ ਹਾਲੇ ਤੱਕ ਸਰਕਾਰ ਨੇ ਇਕ ਰੁਪਇਆ ਵੀ ਨਹੀਂ ਭੇਜਿਆ, ਜਦਕਿ ਐਲਾਨ ਹੀ ਕੀਤਾ ਗਿਆ ਹੈ 1600 ਕਰੋੜ ਦਾ।
ਕੇਂਦਰ ਦਾ ਰਵੱਈਆ ਪੰਜਾਬ ਲਈ ਅਪਮਾਨਜਨਕ
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਰਵੱਈਆ ਪੰਜਾਬ ਲਈ ਅਪਮਾਨਜਨਕ ਹੈ। ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਸਾਡੇ ਤੀਰਥ ਅਸਥਾਨ ਹਨ, ਰਾਜਨੀਤਿਕ ਕੇਂਦਰ ਨਹੀਂ। ਹਰ ਰੋਜ਼ ਅਰਦਾਸ ਵਿਚ ਵੀ ਇਹ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਉਨ੍ਹਾਂ ਦੇ ਦਰਸ਼ਨ ਦਿਦਾਰੇ ਬਖਸ਼ੋ । ਪਰ ਇਸ ਤਰ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਬੰਦੀਆਂ ਲਾਉਣੀਆਂ ਬਹੁਤ ਹੀ ਗਲਤ ਹੈ।