ਖ਼ਬਰਿਸਤਾਨ ਨੈੱਟਵਰਕ- ਭਾਰਤ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਝਟਕਾ ਦਿੰਦੇ ਹੋਏ ਪਾਕਿਸਤਾਨ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ 'ਤੇ ਲਗਾਤਾਰ ਪਾਬੰਦੀਆਂ ਲਗਾ ਰਿਹਾ ਹੈ। ਦਰਅਸਲ ਭਾਰਤ ਨੇ 24 ਸਤੰਬਰ ਤੱਕ ਪਾਕਿਸਤਾਨ ਲਈ ਆਪਣਾ ਹਵਾਈ ਖੇਤਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਪਹਿਲਾਂ ਇਹ ਪਾਬੰਦੀ 22 ਅਗਸਤ ਤੱਕ ਸੀ
ਭਾਰਤ ਨੇ ਪਹਿਲਾਂ ਪਾਕਿਸਤਾਨ ਲਈ ਹਵਾਈ ਖੇਤਰ 'ਤੇ ਸਿਰਫ 22 ਅਗਸਤ ਤੱਕ ਪਾਬੰਦੀ ਲਗਾਈ ਸੀ। ਪਰ ਹੁਣ ਇਸਨੂੰ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਪਾਕਿਸਤਾਨ ਦੇ ਹਵਾਈ ਜਹਾਜ਼, ਲੜਾਕੂ ਜਹਾਜ਼ ਅਤੇ ਕਿਸੇ ਵੀ ਤਰ੍ਹਾਂ ਦੇ ਸੰਚਾਲਕ ਭਾਰਤ ਦੀ ਏਅਰਸਪੇਸ ਇਸਤੇਮਾਲ ਨਹੀਂ ਕਰ ਸਕਦੇ। ਜਿਸ ਕਾਰਨ ਪਾਕਿਸਤਾਨ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ।
ਪਾਕਿਸਤਾਨ ਨੇ ਵੀ ਪਾਬੰਦੀ ਲਗਾਈ ਹੈ
ਇਸ ਦੇ ਨਾਲ ਹੀ ਪਾਕਿਸਤਾਨ ਨੇ ਵੀ ਭਾਰਤ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਹੋਇਆ ਹੈ। ਪਾਕਿਸਤਾਨ ਨੇ 24 ਸਤੰਬਰ ਤੱਕ ਭਾਰਤ ਲਈ ਹਵਾਈ ਖੇਤਰ ਬੰਦ ਕੀਤਾ ਹੋਇਆ ਹੈ। ਜਿਸ ਕਾਰਨ ਭਾਰਤ ਦਾ ਕੋਈ ਵੀ ਜਹਾਜ਼ ਪਾਕਿਸਤਾਨ ਦੀ ਉਪਰੋਂ ਤੋਂ ਨਹੀਂ ਜਾ ਸਕਦਾ। ਭਾਰਤੀ ਜਹਾਜ਼ਾਂ ਨੂੰ ਕਿਸੇ ਹੋਰ ਰੂਟ ਰਾਹੀਂ ਜਾਣਾ ਪੈਂਦਾ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਹਵਾਈ ਖੇਤਰ ਬੰਦ ਹਨ
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਖੇਤਰ ਬੰਦ ਕਰ ਦਿੱਤੇ ਗਏ ਸਨ। ਪਹਿਲਗਾਮ ਅੱਤਵਾਦੀ ਹਮਲੇ ਵਿੱਚ ਭਾਰਤ ਦੇ 26 ਲੋਕ ਮਾਰੇ ਗਏ ਸਨ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਹੋਰ ਵੀ ਵਿਗੜ ਗਏ। ਇਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਜੰਗ ਸ਼ੁਰੂ ਹੋ ਗਈ।