ਖ਼ਬਰਿਸਤਾਨ ਨੈੱਟਵਰਕ- ਰਾਜਸਥਾਨ ਵਿੱਚ ਪੈ ਰਹੇ ਭਾਰੀ ਮੀਂਹ ਕਾਰਣ ਅੱਜ ਦੇ ਦਿਨ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਹੋਰ ਵੀ ਵਿਗੜ ਗਈ। ਕੋਟਾ, ਬੂੰਦੀ, ਸਵਾਈ ਮਾਧੋਪੁਰ ਅਤੇ ਬਾਰਨ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
ਅਜਿਹੀ ਸਥਿਤੀ ਨੂੰ ਦੇਖਦੇ ਹੋਏ 11 ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ 11 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ। ਅੱਜ ਮੀਂਹ ਕਾਰਨ ਚਿਤੌੜਗੜ੍ਹ, ਬਾਰਨ, ਟੋਂਕ, ਸਵਾਈ ਮਾਧੋਪੁਰ, ਝਾਲਾਵਾੜ, ਕੋਟਾ, ਬੂੰਦੀ, ਡੂੰਗਰਪੁਰ, ਭੀਲਵਾੜਾ ਵਿੱਚ ਸਕੂਲ ਬੰਦ ਰਹਿਣਗੇ।