ਪੰਜਾਬ ਦੇ ਨਵਾਂਸ਼ਹਿਰ 'ਚ ਅੱਜ ਲੰਬੇ ਸਮੇਂ ਲਈ ਬਿਜਲੀ ਸਪਲਾਈ ਬੰਦ ਰਹੇਗੀ। 66 ਕੇ.ਵੀ ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਫੋਕਲ ਪੁਆਇੰਟ ਫੀਡਰ ਦੀ ਤੁਰੰਤ ਮੁਰੰਮਤ ਕਾਰਨ 16 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਜਿਸ ਕਾਰਨ ਬੰਗਾ ਰੋਡ, ਗੁਰੂ ਤੇਗ ਬਹਾਦਰ ਨਗਰ, ਡਿਸਪੋਜ਼ਲ, ਮੁਹੱਲਾ ਬਾਜ਼ੀਗਰ ਬਸਤੀ, ਗੁੱਜਰਪੁਰ ਰੋਡ, ਗੁੱਜਰਪੁਰ ਕਲੋਨੀ, ਫੋਕਲ ਪੁਆਇੰਟ, ਸ਼ੂਗਰ ਮਿੱਲ ਕਲੋਨੀ ਅਤੇ ਹੋਰ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।