ਜਲੰਧਰ ਦੇ ਅੱਜ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਵਾਲੀ ਹੈ। ਜਿਸ ਵਿੱਚ ਸ਼ਿਵ ਮੰਦਰ ਜੀਟੀ ਰੋਡ, ਨਿਊ ਅਸਟੇਟ, ਬੁਲੰਦਪੁਰ ਰੋਡ, ਧੌਗੜੀ ਰੋਡ, ਇੰਡਸਟਰੀਅਲ ਏਰੀਆ, ਪਠਾਨਕੋਟ ਰੋਡ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਨਹੀਂ ਰਹੇਗੀ। ਜਦੋਂ ਕਿ ਪੰਜਾਬੀ ਬਾਗ, ਸੰਜੇ ਗਾਂਧੀ ਨਗਰ, ਨਹਿਰ-1, ਸੱਤਿਅਮ, ਨੰਦਾ, ਗੁਰੂਦੁਆਰਾ ਸ਼ਿਵ ਨਗਰ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ।
ਕਪੂਰਥਲਾ ਰੋਡ 'ਤੇ ਸਥਿਤ 11 ਕੇ.ਵੀ. ਜੁਨੇਜਾ, ਦੋਆਬਾ, ਕਰਤਾਰ ਵਾਲਵ, ਗੁਪਤਾ, ਹਿਲੇਰਾਂ, ਕਪੂਰਥਲਾ, ਵਰਿਆਣਾ, ਸੰਗਲ ਸੋਹਲ, ਨੀਲਕਮਲ ਫੀਡਰਾਂ ਸਮੇਤ ਸਰਜੀਕਲ ਕੰਪਲੈਕਸ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।