ਜਲੰਧਰ ਸ਼ਹਿਰ 'ਚ ਸ਼ਨੀਵਾਰ ਨੂੰ 2 ਘੰਟੇ ਦਾ ਬਿਜਲੀ ਕੱਟ ਲੱਗਣ ਵਾਲਾ ਹੈ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਕੱਟ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰਹੇਗਾ। ਇਹ ਕੱਟ 132 ਕੇ.ਵੀ. ਚਿਲਡਰਨ ਪਾਰਕ ਸਬ ਸਟੇਸ਼ਨ 'ਤੇ ਚੱਲ ਰਹੇ 11 ਕੇਵੀ ਲਾਜਪਤ ਨਗਰ ਫੀਡਰ ਦੇ ਸਪਲਾਈ ਦੇ ਰੱਖ-ਰਖਾਅ ਕਾਰਨ ਲਗਾਇਆ ਜਾ ਰਿਹਾ ਹੈ।
ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ
ਫੀਡਰ ਦੇ ਰੱਖ-ਰਖਾਅ ਕਾਰਨ ਲਾਜਪਤ ਨਗਰ, ਪੁਲਸ ਲਾਈਨ, ਗੁਰੂ ਨਾਨਕ ਮਿਸ਼ਨ, ਜਿਮਖਾਨਾ ਕਲੱਬ, ਅਲਟੀਸ ਹਸਪਤਾਲ, ਕੇਅਰ ਬੈਸਟ ਹਸਪਤਾਲ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।