ਜਲੰਧਰ 'ਚ ਅੱਜ ਸਵੇਰੇ 11 ਵਜੇ ਤੋਂ ਵੱਖ-ਵੱਖ ਇਲਾਕਿਆਂ 'ਚ ਬਿਜਲੀ ਦੇ ਕੱਟ ਲੱਗ ਜਾਣਗੇ। ਇਹ ਬਿਜਲੀ ਕੱਟ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ 2 ਘੰਟੇ ਲਈ ਰਹੇਗਾ। ਬਿਜਲੀ ਕੱਟ ਕਾਰਨ ਘਈ ਨਗਰ, ਕੋਟ ਮੁਹੱਲਾ, ਕੋਟ ਬਾਜ਼ਾਰ, ਜੈਨਾ ਨਗਰ ਅਤੇ ਆਸਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਸੇ ਤਹਿਤ ਬਸਤੀ ਦਾਨਿਸ਼ਮੰਦਾਂ, ਬਸਤੀ ਗੁਜਾਂ, ਮਨਜੀਤ ਨਗਰ, ਜਨਕ ਨਗਰ, ਲਸੂੜੀ ਮੁਹੱਲਾ, ਕਟੜਾ ਮੁਹੱਲਾ, ਨਿਊ ਰਸੀਲਾ ਨਗਰ, ਕਰਨ ਐਨਕਲੇਵ, ਸਤਨਾਮ ਨਗਰ, ਸੁਰਜੀਤ ਨਗਰ, ਸ਼ੇਰ ਸਿੰਘ ਕਲੋਨੀ, ਦਿਲਬਾਗ ਨਗਰ, ਰਾਜਾ ਗਾਰਡਨ, ਰੋਜ਼ ਗਾਰਡਨ, ਸ਼ਿਵਾਜੀ ਨਗਰ ਸ਼ਾਮਲ ਹੈ।