ਖਬਰਿਸਤਾਨ ਨੈਟੱਵਰਕ- ਪੰਜਾਬ ਸਰਕਾਰ ਵਲੋਂ ਇਕ ਹੋਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ 22 ਸਤੰਬਰ ਸੋਮਵਾਰ ਨੂੰ ਮਹਾਰਾਜਾ ਅਗਰਸੈਨ ਜਯੰਤੀ ਮੌਕੇ ਪੰਜਾਬ ਵਿਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਪੰਜਾਬ ਵਿਚ ਸਾਰੇ ਸਕੂਲ-ਕਾਲਜ ਬੰਦ ਰਹਿਣਗੇ।

ਇਸ ਦੇ ਨਾਲ ਹੀ 12 ਸਤੰਬਰ ਸ਼ੁੱਕਰਵਾਰ ਨੂੰ ਸਾਰਾਗੜੀ ਦਿਵਸ ਦੀ ਸਰਕਾਰ ਵੱਲੋਂ ਰਾਖਵੀਂ ਛੁੱਟੀ ਐਲਾਨੀ ਗਈ ਹੈ। ਉਥੇ ਹੀ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੋਵੇਗਾ।
ਕੌਣ ਸਨ ਮਹਾਰਾਜਾ ਅਗਰਸੈਨ?
ਅਗਰਸੈਨ ਜਯੰਤੀ ਹਿੰਦੂ ਧਰਮ ਦੇ ਮਹਾਨ ਰਾਜਾ ਮਹਾਰਾਜਾ ਅਗਰਸੈਨ ਜੀ ਦੀ ਜਨਮ ਜਯੰਤੀ ਹੁੰਦੀ ਹੈ। ਇਹ ਦਿਨ ਮੁੱਖ ਤੌਰ 'ਤੇ ਅਗਰਵਾਲ ਸਮਾਜ ਵੱਲੋਂ ਮਨਾਇਆ ਜਾਂਦਾ ਹੈ।ਮਹਾਰਾਜਾ ਅਗਰਸੈਨ ਜੀ ਵਣਿਕ ਧਰਮ ਦੇ ਅਗਵਾਈਕਰਤਾ ਸਨ, ਜੋ ਕਿ ਅਗਰਵਾਲ ਵਣਿਕ ਵੰਸ਼ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਸਮਾਨਤਾ, ਅਹਿੰਸਾ ਅਤੇ ਦਾਨ ਨੂੰ ਆਪਣੀ ਰਾਜਨੀਤਿਕ ਨੀਤੀ ਵਿੱਚ ਅਪਣਾਇਆ ਸੀ। ਅਗਰਵਾਲ ਸਮਾਜ ਦੇ 18 ਗੋਤ ਉਨ੍ਹਾਂ ਤੋਂ ਹੀ ਸ਼ੁਰੂ ਹੋਏ। ਉਨ੍ਹਾਂ ਦੀ ਜਨਮ ਜਯੰਤੀ ਆਮ ਤੌਰ 'ਤੇ ਅਸ਼ਵਿਨ ਮਹੀਨੇ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ, ਜੋ ਸਤੰਬਰ ਜਾਂ ਅਕਤੂਬਰ ਵਿੱਚ ਆਉਂਦੀ ਹੈ।
ਭਾਈਚਾਰੇ ਵੱਲੋਂ ਯਾਤਰਾਵਾਂ, ਭੰਡਾਰੇ ਅਤੇ ਸੇਵਾ ਕਾਰਜ ਕੀਤੇ ਜਾਂਦੇ ਹਨ।ਅਗਰਸੈਨ ਜੀ ਦੀ ਝਾਕੀ ਰਾਜਾ ਵਜੋਂ ਰੱਥ 'ਤੇ ਕੱਢੀ ਜਾਂਦੀ ਹੈ।