ਜਲੰਧਰ 'ਚ ਅੱਜ ਕਰੀਬ 2 ਘੰਟੇ ਬਿਜਲੀ ਸਪਲਾਈ ਬੰਦ ਰਹੇਗੀ। 15 ਦਸੰਬਰ ਨੂੰ 66 ਕੇ.ਵੀ. ਅਰਬਨ ਅਸਟੇਟ ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਬੀਐਮਐਸਐਲ, ਜਲੰਧਰ ਹਾਈਟ, ਪੀਪੀਆਰ, ਰਾਇਲ ਰੈਜ਼ੀਡੈਂਸੀ, ਮੋਤਾ ਸਿੰਘ ਨਗਰ, ਕਰੂ ਮਾਲ, ਗਾਰਡਨ ਕਲੋਨੀ, ਮਿੱਠਾਪੁਰ ਫੀਡਰ ਅਧੀਨ ਆਉਂਦੇ ਖੇਤਰਾਂ 'ਚ ਬਿਜਲੀ ਬੰਦ ਰਹੇਗੀ।
ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਜਲੰਧਰ ਹਾਈਟ 1-2, ਅਰਬਨ ਅਸਟੇਟ ਫੇਜ਼-2, ਈਕੋ ਹੋਮਜ਼, ਕਿਯੂਰੋ ਮਾਲ, ਰਮਨੀਕ ਨਗਰ, ਮੋਤਾ ਸਿੰਘ ਨਗਰ, ਮਿੱਠਾਪੁਰ ਚੌਕ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।