ਖ਼ਬਰਿਸਤਾਨ ਨੈੱਟਵਰਕ- ਲੁਧਿਆਣਾ ਵਿਚ ਅੱਜ ਬਿਜਲੀ ਬੰਦ ਰਹਿਣ ਵਾਲੀ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ, ਇਲਾਕੇ ਵਿੱਚ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 24 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਤ ਰਹੇਗੀ। ਇਸ ਸਮੇਂ ਦੌਰਾਨ 11 ਕੇ.ਵੀ. ਦਾਣਾ ਮੰਡੀ, 11 ਕੇ.ਵੀ. ਨਹਿਰੂ ਵਿਹਾਰ, 11 ਕੇ.ਵੀ. ਸਬਜ਼ੀ ਮੰਡੀ, 11 ਕੇ.ਵੀ. ਚਾਂਦ ਸਿਨੇਮਾ ਫੀਡਰ ਦੀ ਸਪਲਾਈ ਸਾਵਧਾਨੀ ਦੇ ਤੌਰ 'ਤੇ ਬੰਦ ਰੱਖੀ ਜਾਵੇਗੀ।
ਹੁਸ਼ਿਆਰਪੁਰ ਵਿਚ ਵੀ ਬੱਤੀ ਰਹੇਗੀ ਗੁੱਲ
ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਹਰਿਆਣਾ ਖੇਤਰ ਵਿੱਚ ਬਿਜਲੀ ਕੱਟ ਲੱਗੇਗਾ। ਸਤਨਾਮ ਸਿੰਘ ਐਸ.ਡੀ.ਓ. ਸਬ ਡਿਵੀਜ਼ਨ ਪੀ.ਐਸ.ਪੀ.ਸੀ.ਐਲ. ਹਰਿਆਣਾ ਨੇ ਦੱਸਿਆ ਹੈ ਕਿ 132 ਕੇ.ਵੀ. ਚੌਹਾਲ ਸਬ-ਸਟੇਸ਼ਨ ਤੋਂ ਆ ਰਹੀ 66 ਕੇ.ਵੀ. ਸਬ-ਸਟੇਸ਼ਨ ਜਨੌਦੀ ਲਾਈਨ ਦੀ ਜ਼ਰੂਰੀ ਮੁਰੰਮਤ ਲਈ, ਜਨੌਦੀ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ.ਵੀ. ਲਾਲਪੁਰ ਯੂ.ਪੀ.ਐਸ., 11 ਕੇ.ਵੀ. ਵਸੀ ਵਾਜਿਦ ਏ.ਪੀ. ਕੰਢੀ, 11 ਕੇ.ਵੀ. ਭਟੋਲੀਆ ਏ.ਪੀ., 11 ਕੇ.ਵੀ. ਢੋਲਵਾਹਾ ਮਿਕਸ ਕੰਡੀ, 11 ਕੇ.ਵੀ. ਜਨੌਦੀ-2, 11 ਕੇ.ਵੀ. ਅਟਵਾਰਾਪੁਰ ਸਪਲਾਈ 24 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।