ਅੰਮ੍ਰਿਤਸਰ 'ਚ ਸਥਿਤ ਹਰਦਾਸ ਹਸਪਤਾਲ ਦੇ ਬਾਹਰ ਟਰਾਂਸਫਾਰਮਰ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਕਾਰਨ ਤਾਰਾਂ ਗਰਮ ਹੋ ਗਈਆਂ, ਜਿਸ ਕਾਰਨ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਚੰਗੀ ਖ਼ਬਰ ਇਹ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਗਰਮੀ ਕਾਰਨ ਲੱਗੀ ਅੱਗ
ਇਸੇ ਮੌਕੇ ਹਰਦਾਸ ਹਸਪਤਾਲ ਦੇ ਮਾਲਕ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਨੂੰ ਅੱਗ ਗਰਮੀ ਕਾਰਨ ਲੱਗੀ ਹੈ। ਜਿਸ ਤੋਂ ਬਾਅਦ ਬਿਜਲੀ ਪੂਰੀ ਤਰ੍ਹਾਂ ਠੱਪ ਹੋ ਗਈ। ਉਨ੍ਹਾਂ ਕਿਹਾ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਥੇ ਲਗਾਏ ਗਏ ਪਲਾਸਟਿਕ ਦੇ ਸ਼ੈੱਡ ਨੂੰ ਹੀ ਨੁਕਸਾਨ ਪਹੁੰਚਿਆ ਹੈ।
ਮੌਕੇ 'ਤੇ ਹੀ ਪਾਇਆ ਅੱਗ 'ਤੇ ਕਾਬੂ
ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 2.58 ਵਜੇ ਟਰਾਂਸਫਾਰਮਰ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੂਚਨਾ ਮਿਲੀ। ਉਸ ਨੇ ਦੱਸਿਆ ਕਿ ਅੱਗ 'ਤੇ ਸਿਰਫ ਇਕ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ ਸੀ ਜਿਸ ਕਾਰਨ ਦੂਜੀ ਗੱਡੀ ਨੂੰ ਰਸਤੇ 'ਚ ਹੀ ਵਾਪਸ ਭੇਜ ਦਿੱਤਾ ਗਿਆ।