ਮਹਾਰਾਸ਼ਟਰ ਦੇ ਪੁਣੇ 'ਚ NCP ਦੇ ਸਾਬਕਾ ਕੌਂਸਲਰ ਵਨਰਾਜ ਅੰਧੇਕਰ ਦੀ ਹੱਤਿਆ ਕਰ ਦਿੱਤੀ ਗਈ। ਐਤਵਾਰ ਰਾਤ ਨੂੰ ਹਮਲਾਵਰਾਂ ਨੇ ਵਣਰਾਜ 'ਤੇ 5 ਤੋਂ 6 ਰਾਊਂਡ ਫਾਇਰਰਿੰਗ ਕਰ ਉਸਦੀ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਜਿਸ 'ਚ 5-6 ਬਾਈਕ 'ਤੇ ਆਏ ਕਰੀਬ 12 ਨੌਜਵਾਨ ਇਕੋ ਸਮੇਂ ਅੰਡੇਕਰ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ।
ਹਮਲੇ ਤੋਂ ਪਹਿਲਾਂ ਇਲਾਕੇ ਦੀ ਕੱਟੀ ਬਿਜਲੀ
ਰਿਪੋਰਟ ਮੁਤਾਬਕ ਹਮਲਾਵਰਾਂ ਨੇ ਕਤਲ ਦੀ ਯੋਜਨਾ ਬਣਾਈ ਸੀ। ਜਿਸ ਲਈ ਉਨ੍ਹਾਂ ਨੇ ਇਲਾਕੇ ਦੀਆਂ ਲਾਈਟ ਕੱਟ ਦਿੱਤੀ ਸੀ । ਲਾਈਟ ਨਾ ਹੋਣ ਕਾਰਨ ਅੰਡੇਕਰ ਬਾਹਰ ਸੜਕ 'ਤੇ ਖੜ੍ਹਾ ਸੀ। ਜਿੱਥੇ ਹਮਲਾਵਰਾਂ ਨੇ ਅੰਡੇਕਰ 'ਤੇ ਇਕ-ਇਕ ਕਰਕੇ ਪੰਜ ਗੋਲੀਆਂ ਚਲਾਈਆਂ। ਗੋਲੀਬਾਰੀ ਤੋਂ ਬਾਅਦ ਅੰਡੇਕਰ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੂੰ ਸ਼ੱਕ ਹੈ ਕਿ ਪੁਰਾਣੀ ਦੁਸ਼ਮਣੀ ਕਾਰਨ ਅੰਡੇਕਰ ਨੂੰ ਗੋਲੀ ਮਾਰੀ ਗਈ ਹੈ। ਪਰ ਗੋਲੀਬਾਰੀ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
2017 ਵਿੱਚ ਕੌਂਸਲਰ ਬਣੇ ਸਨ ਵਨਰਾਜ ਅੰਡੇਕਰ
ਵਨਰਾਜ ਅੰਡੇਕਰ 2017 ਪੁਣੇ ਨਗਰ ਨਿਗਮ ਚੋਣਾਂ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਕਾਰਪੋਰੇਟਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਰਾਜਸ਼੍ਰੀ ਅੰਡੇਕਰ 2007 ਅਤੇ 2012 ਵਿੱਚ ਦੋ ਵਾਰ ਕੌਂਸਲਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਵਨਰਾਜ ਅੰਡੇਕਰ ਦੇ ਚਚੇਰੇ ਭਰਾ ਉਦੈਕਾਂਤ ਅੰਡੇਕਰ ਵੀ ਕੌਂਸਲਰ ਰਹਿ ਚੁੱਕੇ ਹਨ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।