ਜਲੰਧਰ ਦੇ ਡਾ.ਬੀ.ਆਰ.ਅੰਬੇਡਕਰ ਚੌਕ ਨੇੜੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਦੋ ਧਿਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਜਿਸ 'ਚ ਇੱਕ ਧਿਰ ਦੇ ਇੱਕ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਸ ਨੌਜਵਾਨ ਨਾਲ ਲੜਾਈ ਹੋਈ ਸੀ। ਉਹ ਹਿੰਦੂ ਨੇਤਾ ਸ਼ਸ਼ੀ ਸ਼ਰਮਾ ਦੇ ਪੁੱਤਰ ਐਡਵੋਕੇਟ ਯੋਗੇਸ਼ ਕੁਮਾਰ ਹਨ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਸ਼ਸ਼ੀ ਸ਼ਰਮਾ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੇ ਉਸ ਦੇ ਲੜਕੇ ਯੋਗੇਸ਼ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ ਤੇ ਰੇਕੀ ਵੀ ਕਰ ਰਹੇ ਸਨ। ਦੁਪਹਿਰ ਸਮੇਂ ਉਨ੍ਹਾਦਾ ਲੜਕਾ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਲੜਕੇ 'ਤੇ ਹਮਲਾ ਕਰ ਦਿੱਤਾ। ਉਸਨੇ ਕਿਸੇ ਤਰ੍ਹਾਂ ਬਚਾਅ ਕੀਤਾ।
ਸੀਸੀਟੀਵੀ 'ਚ ਹਮਲਾਵਰ ਭੱਜਦੇ ਨਜ਼ਰ ਆਏ
ਸ਼ਸ਼ੀ ਸ਼ਰਮਾ ਨੇ ਦੋਸ਼ ਲਾਇਆ ਕਿ 5 ਸਾਲ ਪਹਿਲਾਂ ਉਨ੍ਹਾਂ ਤੇ ਉਨ੍ਹਾਂ ਦੇ ਪੁੱਤਰ ਸਾਰਥਕ 'ਤੇ ਹੋਰਾਂ ਨੇ ਬੱਸ ਸਟੈਂਡ ’ਤੇ ਹਮਲਾ ਕੀਤਾ ਸੀ। ਇਹ ਵੀ ਉਨ੍ਹਾਂ ਦਾ ਕੰਮ ਹੈ। ਸੀਸੀਟੀਵੀ 'ਚ ਨੌਜਵਾਨ ਹਮਲਾ ਕਰਨ ਤੋਂ ਬਾਅਦ ਭੱਜਦੇ ਨਜ਼ਰ ਆ ਰਹੇ ਹਨ। ਸ਼ਸ਼ੀ ਸ਼ਰਮਾ ਨੇ ਆਪਣੇ ਪੁੱਤਰ 'ਤੇ ਹੋਏ ਹਮਲੇ ਦੀ ਸ਼ਿਕਾਇਤ ਥਾਣਾ-4 'ਚ ਦਰਜ ਕਰਵਾਈ ਹੈ। ਪੁਲਿਸ ਪ੍ਰਸ਼ਾਸਨ ਤੋਂ ਉਕਤ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।