ਖਬਰਿਸਤਾਨ ਨੇਟਵਰਕ : ਸ਼ੂਗਰ ਅਜਿਹੀ ਬਿਮਾਰੀ ਹੈ ਜਿਸ ਤੋਂ ਅੱਜ ਜ਼ਿਆਦਾਤਰ ਲੋਕ ਦੁਖੀ ਹੈ। ਹਾਲਾਂਕਿ ਇਹ ਸਮੱਸਿਆ ਮੁੱਖ ਤੌਰ 'ਤੇ ਖਰਾਬ ਜੀਵਨ ਸ਼ੈਲੀ ਕਾਰਨ ਹੁੰਦੀ ਹੈ ਪਰ ਕਈ ਲੋਕਾਂ ਲਈ ਇਹ ਰੋਗ ਜਮਾਂਦਰੂ ਵੀ ਹੁੰਦਾ ਹੈ। ਇੱਕ ਵਾਰ ਜਦੋਂ ਸ਼ੂਗਰ ਦਾ ਸ਼ਿਕਾਰ ਹੋ ਜਾਣ ਤੇ ਇਸ ਨੂੰ ਖਤਮ ਕਰਨਾ ਸੰਭਵ ਨਹੀਂ ਹੈ, ਪਰ ਕੰਟਰੋਲ ਕੀਤਾ ਜਾ ਸਕਦਾ ਹੈ। ਜੀਵਨਸ਼ੈਲੀ ਤੇ ਖੁਰਾਕ ਵਿੱਚ ਜ਼ਰੂਰੀ ਬਦਲਾਅ ਕਰਕੇ, ਤੁਸੀਂ ਬਲੱਡ ਸ਼ੂਗਰ ਦੇ ਵਧਣ ਅਤੇ ਡਿੱਗਣ ਨੂੰ ਰੋਕ ਸਕਦੇ ਹੋ। ਅੱਜ ਅਸੀਂ ਅਜਿਹੇ ਹੀ ਇੱਕ ਘਰੇਲੂ ਉਪਾਅ ਬਾਰੇ ਜਾਣਨ ਜਾ ਰਹੇ ਹਾਂ।
ਕੰਟਰੋਲ ਕਰੇਗਾ ਪਿਆਜ਼ ਦਾ ਪਾਣੀ
ਪਿਆਜ਼ ਸ਼ੂਗਰ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ। ਅਜਿਹਾ ਇਸ 'ਚ ਮੌਜੂਦ ਐਲਿਲ ਪ੍ਰੋਪਾਇਲ ਡਾਈਸਲਫਾਈਡ ਕਾਰਨ ਹੁੰਦਾ ਹੈ। ਪਿਆਜ਼ ਦੇ ਰਸ ਦਾ ਸੇਵਨ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਪਿਆਜ਼ 'ਚ ਕ੍ਰੋਮੀਅਮ ਵੀ ਹੁੰਦਾ ਹੈ, ਜੋ ਗਲੂਕੋਜ਼ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਪਿਆਜ਼ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਜਿਸਦਾ ਮਤਲਬ ਹੈ ਕਿ ਇਹ ਹੌਲੀ-ਹੌਲੀ ਪਚਦਾ ਹੈ, ਜਿਸ ਕਾਰਨ ਬਹੁਤ ਘੱਟ ਮਾਤਰਾ ਵਿੱਚ ਸ਼ੂਗਰ ਖੂਨ ਵਿੱਚ ਪਹੁੰਚਦੀ ਹੈ।
ਪਾਚਨ ਨੂੰ ਸੁਧਾਰਦਾ ਹੈ
ਜੇਕਰ ਤੁਸੀਂ ਸਵੇਰੇ ਪਿਆਜ਼ ਦਾ ਪਾਣੀ ਪੀਂਦੇ ਹੋ ਤਾਂ ਇਹ ਜ਼ਿਆਦਾ ਫਾਇਦੇਮੰਦ ਹੋਵੇਗਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਵੇਰੇ ਪਾਚਨ ਤੰਤਰ ਓਨਾ ਸਰਗਰਮ ਨਹੀਂ ਹੁੰਦਾ ਹੈ। ਇਸ ਲਈ ਦਿਨ ਦੀ ਸ਼ੁਰੂਆਤ ਪਿਆਜ਼ ਦੇ ਰਸ ਨਾਲ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹੇਗੀ ਅਤੇ ਪਾਚਨ ਤੰਤਰ ਵੀ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕੇਗਾ।
ਵਾਲ ਸਿਹਤਮੰਦ ਤੇ ਮਜ਼ਬੂਤ ਬਣਾਉਂਦਾ ਹੈ
ਪਿਆਜ਼ ਦਾ ਪਾਣੀ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ਼ ਵਿੱਚ ਸਲਫਰ ਹੁੰਦਾ ਹੈ ਜੋ ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਹਫ਼ਤੇ 'ਚ ਦੋ ਦਿਨ ਪਿਆਜ਼ ਦਾ ਰਸ ਸਿਰ ਦੀ ਚਮੜੀ 'ਤੇ ਲਗਾਓਗੇ ਤਾਂ ਤੁਹਾਨੂੰ ਵਾਲਾਂ ਦੇ ਵਾਧੇ ਅਤੇ ਗੁਣਵਤਾ 'ਚ ਫਰਕ ਨਜ਼ਰ ਆਉਣ ਲੱਗੇਗਾ।
ਇੰਝ ਬਣਾਓ ਪਿਆਜ਼ ਦਾ ਰਸ/ਪਾਣੀ
ਪਿਆਜ਼ ਦਾ ਰਸ/ਪਾਣੀ ਬਣਾਉਣ ਲਈ ਬਲੈਂਡਰ ਵਿਚ 2-3 ਕੱਟੇ ਹੋਏ ਪਿਆਜ਼, 1 ਕੱਪ ਪਾਣੀ, 1 ਚਮਚ ਨਿੰਬੂ ਦਾ ਰਸ ਅਤੇ 1 ਚੁਟਕੀ ਕਾਲਾ ਨਮਕ ਪਾਓ ਅਤੇ ਚੰਗੀ ਤਰ੍ਹਾਂ ਪੀਸ ਲਓ। ਇਸ ਨੂੰ ਬਿਨਾਂ ਫਿਲਟਰ ਕੀਤੇ ਪੀਓ।
ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਪਿਆਜ਼ ਦਾ ਰਸ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦਾ ਹੈ ਅਤੇ ਚਮੜੀ 'ਤੇ ਨਿਖਾਰ ਵੀ ਲਿਆਉਂਦਾ ਹੈ।