ਮਹਾਂਕੁੰਭ ਦਾ ਅੱਜ 34ਵਾਂ ਦਿਨ ਹੈ। ਹੁਣ ਤੱਕ 50 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ਵਿੱਚ ਡੁਬਕੀ ਲਗਾ ਚੁੱਕੇ ਹਨ। ਪ੍ਰਯਾਗਰਾਜ ਵਿੱਚ, ਸ਼ੁੱਕਰਵਾਰ ਰਾਤ ਨੂੰ ਲਗਭਗ 2.30 ਵਜੇ ਇੱਕ ਬੋਲੇਰੋ ਦੀ ਇੱਕ ਬੱਸ ਨਾਲ ਟੱਕਰ ਹੋ ਗਈ । ਇਸ ਦੌਰਾਨ, ਲਗਭਗ 10 ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਸਾਰੇ ਮ੍ਰਿਤਕ ਛੱਤੀਸਗੜ੍ਹ ਦੇ ਰਹਿਣ ਵਾਲੇ ਸਨ ਅਤੇ ਇੱਕ ਬੋਲੈਰੋ ਵਿੱਚ ਸਫ਼ਰ ਕਰ ਰਹੇ ਸਨ। ਇਹ ਹਾਦਸਾ ਪ੍ਰਯਾਗਰਾਜ-ਮਿਰਜ਼ਾਪੁਰ ਹਾਈਵੇਅ 'ਤੇ ਮੇਜਾ ਇਲਾਕੇ ਵਿੱਚ ਵਾਪਰਿਆ।
ਬੱਸ 'ਚ ਸਵਾਰ 19 ਲੋਕ ਵੀ ਜ਼ਖਮੀ
ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 19 ਲੋਕ ਵੀ ਜ਼ਖਮੀ ਹੋ ਗਏ ਜੋ ਸੰਗਮ ਵਿੱਚ ਇਸ਼ਨਾਨ ਕਰਕੇ ਵਾਰਾਣਸੀ ਜਾ ਰਹੇ ਸਨ। ਸਾਰੇ ਜ਼ਖਮੀਆਂ ਨੂੰ ਸੀਐਚਸੀ ਰਾਮਨਗਰ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੱਸ ਵਿੱਚ ਸਫ਼ਰ ਕਰਨ ਵਾਲੇ ਸਾਰੇ ਸ਼ਰਧਾਲੂ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਹਾਦਸੇ 'ਚ ਮ੍ਰਿਤਕਾਂ ਦੀ ਪਛਾਣ
ਬੋਲੇਰੋ 'ਚ ਸਵਾਰ ਛੱਤੀਸਗੜ੍ਹ ਕੋਰਬਾ ਦੇ ਰਹਿਣ ਵਾਲੇ ਈਸ਼ਵਰੀ ਪ੍ਰਸਾਦ ਜੈਸਵਾਲ, ਸੰਤੋਸ਼ ਸੋਨੀ, ਭਾਗੀਰਥੀ ਜੈਸਵਾਲ, ਸੋਮਨਾਥ, ਅਜੈ ਬੰਜਾਰੇ, ਸੌਰਭ ਕੁਮਾਰ ਸੋਨੀ, ਗੰਗਾ ਦਾਸ ਵਰਮਾ, ਸ਼ਿਵ ਰਾਜਪੂਤ, ਦੀਪਕ ਵਰਮਾ, ਰਾਜੂ ਸਾਹੂ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਪਰਿਵਾਰਕ ਮੈਂਬਰ ਛੱਤੀਸਗੜ੍ਹ ਤੋਂ ਰਵਾਨਾ ਹੋ ਚੁੱਕੇ ਹਨ।
ਦੱਸਿਆ ਜਾ ਰਿਹਾ ਹੈ ਕਿ ਟੂਰਿਸਟ ਬੱਸ ਆਪਣੇ ਪਾਸੇ ਜਾ ਰਹੀ ਸੀ ਜਦੋਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਬੋਲੇਰੋ ਉਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੋਲੈਰੋ ਦੇ ਡਰਾਈਵਰ ਸਮੇਤ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਬੋਲੇਰੋ ਵਿੱਚੋਂ ਲਾਸ਼ਾਂ ਕੱਢਣ ਵਿੱਚ ਢਾਈ ਘੰਟੇ ਲੱਗੇ।
ਅੱਜ ਵੀ 8ਵੀਂ ਜਮਾਤ ਤੱਕ ਦੇ ਸਕੂਲ ਬੰਦ
ਮਹਾਂਕੁੰਭ ਦੀ ਭੀੜ ਨੂੰ ਦੇਖਦੇ ਹੋਏ, ਪ੍ਰਯਾਗਰਾਜ ਵਿੱਚ 8ਵੀਂ ਜਮਾਤ ਤੱਕ ਦੇ ਸਕੂਲ ਅਜੇ ਵੀ ਬੰਦ ਹਨ। ਔਨਲਾਈਨ ਪੜਾਈ ਹੋ ਰਹੀ ਹੈ । ICSE ਅਤੇ CISE ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ।