ਮਸ਼ਹੂਰ ਕਥਾਵਾਚਕ ਜਯਾ ਕਿਸ਼ੋਰੀ ਦਾ ਪਿੱਛਾ ਕਰਨ ਅਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ ਵਿੱਚ ਇੱਕ ਹੋਟਲ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਯਾ ਕਿਸ਼ੋਰੀ ਦੇ ਭਰਾ ਨੇ ਲਖਨਊ ਦੇ ਹਜ਼ਰਤਗੰਜ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਦੋਸ਼ੀ ਦੀਪੇਸ਼ ਠਾਕੁਰਦਾਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੋਸ਼ੀ ਮੂਲ ਰੂਪ ਤੋਂ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਜੋ ਜਯਾ ਕਿਸ਼ੋਰੀ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦਾ ਹੈ।
ਕੀ ਹੈ ਸਾਰਾ ਮਾਮਲਾ
ਦਰਅਸਲ, ਕਥਾਵਾਚਕ ਜਯਾ ਕਿਸ਼ੋਰੀ ਲਖਨਊ ਵਿੱਚ ਮਹਿਲਾ ਅਤੇ ਬਾਲ ਸੁਰੱਖਿਆ ਸੰਗਠਨ (1090) ਦੇ ਪ੍ਰੋਗਰਾਮ ਵਿੱਚ ਔਰਤਾਂ ਨੂੰ ਪ੍ਰੇਰਣਾਦਾਇਕ ਟਿਪਸ ਦੇਣ ਪਹੁੰਚੇ ਸਨ। ਇਸ ਦੌਰਾਨ ਦੀਪੇਸ਼ ਠਾਕੁਰਦਾਸ ਜ਼ਬਰਦਸਤੀ ਸਮਾਗਮ ਵਾਲੀ ਥਾਂ 'ਤੇ ਦਾਖਲ ਹੋ ਗਿਆ। ਇੰਨਾ ਹੀ ਨਹੀਂ, ਦੋਸ਼ ਹੈ ਕਿ ਦੀਪੇਸ਼ ਨੇ ਸਟੇਜ 'ਤੇ ਚੜ੍ਹ ਕੇ ਜਯਾ ਕਿਸ਼ੋਰੀ 'ਤੇ ਅਸ਼ਲੀਲ ਟਿੱਪਣੀ ਕੀਤੀ। ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਮੁਲਜ਼ਮ ਜਲੰਧਰ, ਹੈਦਰਾਬਾਦ ਤੇ ਜੈਪੁਰ ਵਿੱਚ ਵੀ ਸਟੇਜਾਂ ’ਤੇ ਪਹੁੰਚ ਚੁਕਿਆ ਆਰੋਪੀ
ਦੋਸ਼ੀ ਦੀਪੇਸ਼ ਨੂੰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਮਿਲਦੀ ਹੈ, ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪਹੁੰਚ ਜਾਂਦਾ ਹੈ। ਇਸ ਤੋਂ ਪਹਿਲਾਂ ਉਹ ਹੈਦਰਾਬਾਦ, ਜੈਪੁਰ ਅਤੇ ਜਲੰਧਰ 'ਚ ਵੀ ਸਟੇਜ 'ਤੇ ਪਹੁੰਚ ਚੁੱਕੇ ਹਨ। ਜਿਸ ਕਾਰਨ ਇਨ੍ਹਾਂ ਸ਼ਹਿਰਾਂ ਵਿੱਚ ਵੀ ਉਸ ਖ਼ਿਲਾਫ਼ ਕੇਸ ਦਰਜ ਹਨ।
ਕਈ ਦਿਨਾਂ ਤੋਂ ਕਰ ਰਿਹਾ ਸੀ ਪਿੱਛਾ
ਹਾਲਾਂਕਿ ਲਖਨਊ ਪੁਲਿਸ ਨੇ ਦੀਪੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੀਪੇਸ਼ ਬੀ.ਕਾਮ ਦੂਜੇ ਸਾਲ ਦਾ ਵਿਦਿਆਰਥੀ ਹੈ ਅਤੇ ਮਾਡਲਿੰਗ ਅਤੇ ਐਕਟਿੰਗ ਵੀ ਕਰਦਾ ਹੈ। ਹਾਲ ਹੀ ਵਿੱਚ ਉਸਨੇ ਇੱਕ ਇਸ਼ਤਿਹਾਰ ਵਿੱਚ ਵੀ ਕੰਮ ਕੀਤਾ ਹੈ। ਉਹ ਕਈ ਦਿਨਾਂ ਤੋਂ ਜਯਾ ਕਿਸ਼ੋਰੀ ਦਾ ਪਿੱਛਾ ਕਰ ਰਿਹਾ ਸੀ।
ਮੁਲਜ਼ਮ ਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਦੀਪੇਸ਼ ਦਾ ਸ਼ਿਰਡੀ 'ਚ ਵੱਡਾ ਹੋਟਲ ਹੈ। ਉਸਦਾ ਪਰਿਵਾਰ ਮਿਲ ਕੇ ਘਾਨਾ, ਪੱਛਮੀ ਅਫਰੀਕਾ ਵਿੱਚ ਇੱਕ ਕਾਰੋਬਾਰ ਚਲਾਉਂਦਾ ਹੈ।