ਹਰਿਆਣਾ 'ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 2 ਦਰਜਨ ਝੁੱਗੀਆਂ ਸੜ ਕੇ ਸੁਆਹ
ਗੁਰੂਗ੍ਰਾਮ ਵਿਖੇ ਅੱਜ ਝੁੱਗੀਆਂ 'ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ 2 ਦਰਜਨ ਝੁੱਗੀਆਂ ਸੜ ਗਈਆਂ ਹਨ। ਅੱਗ ਲੱਗਦੇ ਹੀ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਤੇ ਪੁਲਸ-ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਗਈਆਂ। ਹਾਲਾਂਕਿ ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਗੁਰੂਗ੍ਰਾਮ ਦੇ ਬਜਖੇੜਾ ਵਿੱਚ ਸੈਂਕੜੇ ਝੁੱਗੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਝੁੱਗੀਆਂ ਵਿੱਚ ਐਤਵਾਰ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਲੋਕ ਅੱਗ 'ਤੇ ਕਾਬੂ ਪਾਉਂਦੇ, ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਪਰ ਉਨ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ।
'fire broke out in slums','Huge fire broke in Haryana','Gurugram news'