ਆਈਪੀਐਲ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਗੁਜਰਾਤ ਟਾਈਟਨਸ ਵਿਕਣ ਵਾਲੀ ਹੈ। ਜੀ ਹਾਂ, 2022 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਆਈਪੀਐਲ ਦਾ ਖਿਤਾਬ ਜਿੱਤਣ ਵਾਲੀ ਗੁਜਰਾਤ ਟੀਮ ਨੂੰ ਟੋਰੈਂਟ ਖਰੀਦਣ ਜਾ ਰਿਹਾ ਹੈ । ਕੰਪਨੀ ਦੇ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੇ ਦਿੱਤੀ ਹੈ।
2021 ਵਿੱਚ ਗੁਜਰਾਤ ਟਾਇਟਨਸ ਨੂੰ ਨਹੀਂ ਖਰੀਦ ਸਕਿਆ ਟੋਰੇਂਟ
ਟੋਰੈਂਟ ਗਰੁੱਪ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਸਾਲ 2021 ਵਿੱਚ ਵੀ ਗੁਜਰਾਤ ਟਾਈਟਨਸ ਦੀ ਫਰੈਂਚਾਇਜ਼ੀ ਖਰੀਦਣ ਦੀ ਦੌੜ ਵਿੱਚ ਸੀ। ਅਸੀਂ ਇਸ ਲਈ 4653 ਕਰੋੜ ਰੁਪਏ ਦੀ ਬੋਲੀ ਵੀ ਲਗਾਈ ਸੀ, ਪਰ ਅਸੀਂ ਇਸ ਨੂੰ ਖਰੀਦਣ ਤੋਂ ਖੁੰਝ ਗਏ। ਪਰ ਇਸ ਵਾਰ ਸੀਵੀਸੀ ਗਰੁੱਪ ਅਤੇ ਟੋਰੇਂਟ ਵਿਚਕਾਰ ਦੋਸਤਾਨਾ ਸਮਝੌਤਾ ਹੋਇਆ ਹੈ। ਲਾਕ-ਇਨ ਪੀਰੀਅਡ ਖਤਮ ਹੁੰਦੇ ਹੀ ਅਧਿਕਾਰਤ ਸੌਦੇ 'ਤੇ ਦਸਤਖਤ ਕੀਤੇ ਜਾਣਗੇ।
7800 ਕਰੋੜ 'ਚ ਵਿਕ ਸਕਦਾ ਹੈ ਟਾਇਟਨਸ
ਦੱਸਿਆ ਜਾ ਰਿਹਾ ਹੈ ਕਿ ਇਹ ਡੀਲ 6100-7800 ਕਰੋੜ ਰੁਪਏ 'ਚ ਹੋਵੇਗੀ। ਫਿਲਹਾਲ ਇਹ ਡੀਲ ਦੋਵਾਂ ਧੜਿਆਂ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ‘ਦੋਸਤਾਨਾ ਸ਼ੇਕਹੈਂਡ’ ਵਜੋਂ ਹੋਈ ਹੈ। ਕਿਉਂਕਿ ਟਾਈਟਨਜ਼ ਦਾ ਲਾਕ ਇਨ ਪੀਰੀਅਡ ਇਸ ਸਮੇਂ ਚੱਲ ਰਿਹਾ ਹੈ। ਬੀਸੀਸੀਆਈ ਦੇ ਨਿਯਮਾਂ ਮੁਤਾਬਕ ਕੋਈ ਵੀ ਗਰੁੱਪ ਲਾਕ-ਇਨ ਪੀਰੀਅਡ ਦੌਰਾਨ ਆਪਣੀ ਫਰੈਂਚਾਈਜ਼ੀ ਨਹੀਂ ਵੇਚ ਸਕਦਾ।
ਅਡਾਨੀ ਦੀ ਵੀ ਦਿਲਚਸਪੀ ਸੀ ਟੀਮ ਖਰੀਦਣ 'ਚ
ਸੀਵੀਸੀ ਸਮੂਹ ਨੇ ਸਾਲ 2021 ਵਿੱਚ ਇਸਨੂੰ 5,625 ਕਰੋੜ ਰੁਪਏ 'ਚ ਖਰੀਦਿਆ ਸੀ। ਇਸ ਫਰੈਂਚਾਇਜ਼ੀ ਨੂੰ ਖਰੀਦਣ ਦੀ ਦੌੜ ਵਿੱਚ ਕਾਰੋਬਾਰੀ ਗੌਤਮ ਅਡਾਨੀ ਵੀ ਸ਼ਾਮਲ ਸਨ। ਅਡਾਨੀ ਗਰੁੱਪ ਨੇ ਇਸ ਲਈ 5,100 ਕਰੋੜ ਰੁਪਏ ਦੀ ਬੋਲੀ ਵੀ ਲਗਾਈ ਸੀ ਪਰ ਉਦੋਂ ਸੀਵੀਸੀ ਗਰੁੱਪ ਨੇ ਉਨ੍ਹਾਂ ਤੋਂ ਵੱਧ ਬੋਲੀ ਲਗਾ ਕੇ ਜਿੱਤ ਹਾਸਲ ਕੀਤੀ ਸੀ।