ਮਾਨਸਾ ਵਿਚ ਬੱਸ ਅੱਡੇ 'ਚ 2 ਦਿਨ ਪਹਿਲਾਂ ਬੱਚੇ ਦੀ ਮਿਲੀ ਲਾਸ਼ ਦੀ ਗੁੱਥੀ ਮਾਨਸਾ ਪੁਲਸ ਨੇ ਸੁਲਝਾ ਲਈ ਹੈ, ਕਾਤਲ ਕੋਈ ਹੋਰ ਨਹੀਂ ਸਗੋਂ ਮਾਸੂਮ ਬੱਚੇ ਦੀ ਮਾਂ ਹੀ ਨਿਕਲੀ।
ਮੀਡੀਆ ਰਿਪੋਰਟ ਮੁਤਾਬਕ ਸੰਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਬਿਲਾਸਪੁਰ (ਮੋਗਾ) ਨੇ ਆਪਣੇ ਭਤੀਜੇ ਦੀ ਸ਼ਨਾਖ਼ਤ ਅਗਮਜੋਤ ਸਿੰਘ (7) ਦੱਸਦਿਆਂ ਕਤਲ ਦੇ ਦੋਸ਼ ਆਪਣੀ ਭਰਜਾਈ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਵਾਸੀ ਤਲਵੰਡੀ ਸਾਬੋ 'ਤੇ ਲਗਾਏ।
ਪੁਲਸ ਜਾਂਚ ਵਿਚ ਹੋਇਆ ਖੁਲਾਸਾ
ਇਸ ਮਾਮਲੇ ਬਾਰੇ ਜਦੋਂ ਜਾਂਚ ਕੀਤੀ ਗਈ ਤਾਂ ਪੁਲਸ ਜਾਂਚ ਵਿਚ ਖ਼ੁਲਾਸਾ ਹੋਇਆ ਕਿ ਕਥਿਤ ਦੋਸ਼ੀ ਔਰਤ ਦਾ ਪਤੀ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਕਿਸੇ ਹੋਰ ਵਿਅਕਤੀ ਨਾਲ ਬਤੀਤ ਕਰਨਾ ਚਾਹੁੰਦੀ ਸੀ, ਜਿਸ ਕਾਰਨ ਉਕਤ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।