ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਦੌਰੇ ਤੋਂ ਅੱਜ ਭਾਰਤ ਪਰਤ ਆਏ ਹਨ। ਦੱਸ ਦੇਈਏ ਕਿ ਇਟਲੀ ਦੇ ਅਪੁਲੀਆ 'ਚ ਆਯੋਜਿਤ ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਪੀ ਐਮ ਮੋਦੀ ਗਏ ਸਨ।
ਇਟਲੀ ਦੀ ਪ੍ਰਧਾਨ ਮੰਤਰੀ ਨਾਲ ਤਸਵੀਰ ਵਾਇਰਲ
ਇਸ ਤੋਂ ਬਾਅਦ ਇਟਲੀ ਦੀ ਪ੍ਰਧਾਨ ਮੰਤਰੀ Georgia Meloni ਅਤੇ ਨਰਿੰਦਰ ਮੋਦੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ, ਜਿਸ 'ਚ ਜਾਰਜੀਆ ਪੀਐਮ ਮੋਦੀ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।ਜ਼ਿਕਰਯੋਗ ਹੈ ਕਿ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਸੀ। ਉਹ ਜੀ-7 ਸਿਖਰ ਸੰਮੇਲਨ ਵਿੱਚ ਇੱਕ ਆਊਟਰੀਚ ਸੈਸ਼ਨ ਵਿੱਚ ਹਿੱਸਾ ਲੈਣ ਲਈ ਅਪੁਲੀਆ ਗਏ ਸਨ। ਦਿੱਲੀ ਪਰਤਣ ਤੋਂ ਬਾਅਦ ਪੀਐਮ ਮੋਦੀ ਨੇ ਐਕਸ ਅਕਾਊਂਟ 'ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਲਿਖਿਆ, "ਜੀ-7 ਸਿਖਰ ਸੰਮੇਲਨ ਵਿੱਚ ਮੈਂ ਵਿਸ਼ਵ ਮੰਚ 'ਤੇ ਭਾਰਤ ਦਾ ਨਜ਼ਰੀਆ ਪੇਸ਼ ਕੀਤਾ।
ਵੀਡੀਓ 'ਚ ਦੁਨੀਆ ਦੇ ਨੇਤਾਵਾਂ 'ਚ ਪੀਐਮ ਮੋਦੀ ਦਾ ਕ੍ਰੇਜ਼ ਸਾਫ ਨਜ਼ਰ ਆ ਰਿਹਾ ਹੈ। ਪੀਐਮ ਮੋਦੀ ਨੂੰ ਦੁਨੀਆ ਭਰ ਦੇ ਚੋਟੀ ਦੇ ਨੇਤਾਵਾਂ ਦੇ ਸਟੇਜ ਦੇ ਵਿਚਕਾਰ ਜਗ੍ਹਾ ਦਿੱਤੀ ਗਈ ਸੀ। ਇਟਲੀ ਪਹੁੰਚਣ 'ਤੇ ਜਾਰਜੀਆ ਮੇਲੋਨੀ ਨੇ ਹੱਥ ਜੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਹੈਲੋ ਕਿਹਾ। ਇਸ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ, ਵੈਟੀਕਨ ਸਿਟੀ ਦੇ ਮੁਖੀ ਪੋਪ ਫਰਾਂਸਿਸ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ।
'ਅਪੁਲੀਆ ਵਿਚ ਜੀ-7 ਸਿਖਰ ਸੰਮੇਲਨ ਬਹੁਤ ਲਾਭਦਾਇਕ ਰਿਹਾ'
ਵੀਡੀਓ ਵਿੱਚ ਜਾਰਜੀਆ ਮੇਲੋਨੀ ਪੀਐਮ ਮੋਦੀ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਪੀਐਮ ਮੋਦੀ ਨੇ ਸ਼ਨੀਵਾਰ ਸਵੇਰੇ ਐਕਸ 'ਤੇ ਇਕ ਪੋਸਟ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਅਪੁਲੀਆ 'ਚ ਜੀ-7 ਸਿਖਰ ਸੰਮੇਲਨ ਬਹੁਤ ਲਾਭਦਾਇਕ ਰਿਹਾ। ਵਿਸ਼ਵ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਗਈ ਅਤੇ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ।