ਪ੍ਰਯਾਗਰਾਜ ਮਹਾਕੁੰਭ ਦਾ ਅੱਜ 22ਵਾਂ ਦਿਨ ਹੈ। 13 ਜਨਵਰੀ ਤੋਂ ਬਾਅਦ ਹੁਣ ਤੱਕ ਲਗਭਗ 34.97 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ਵਿਚ ਡੁਬਕੀ ਲਾ ਚੁੱਕੇ ਹਨ। ਇਸ ਦੌਰਾਨ ਪੰਜਾਬ ਦੇ ਜਲੰਧਰ ਦੀ ਇੱਕ ਮਹਿਲਾ ਕਾਰੋਬਾਰੀ ਨੇ ਸਾਧਵੀ ਬਣਨ ਦਾ ਐਲਾਨ ਕੀਤਾ ਹੈ। 50 ਸਾਲਾ ਅਨੰਤ ਗਿਰੀ ਜਲੰਧਰ ਦੀ ਸਿਲਵਰ ਹਾਈਟਸ ਕਲੋਨੀ ਵਿੱਚ ਰਹਿੰਦੀ ਹੈ। ਹਾਲਾਂਕਿ, ਹੁਣ ਅਨੰਤ ਗਿਰੀ ਨੇ ਸਾਧਵੀ ਬਣਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਸਮੇਂ ਉਹ ਮਹਾਂਕੁੰਭ ਵਿੱਚ ਮੌਜੂਦ ਹਨ।
ਸਾਰਾ ਕਾਰੋਬਾਰ ਆਪਣੇ ਪੁੱਤਰ ਨੂੰ ਸੌਂਪਿਆ
ਮਹਾਕੁੰਭ ਵਿਚ ਅਨੰਤ ਗਿਰੀ ਬੱਚਿਆਂ ਨੂੰ ਸਵਰ ਯੋਗ ਸਾਧਨਾ ਸਿਖਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸਵਾਮੀ ਅਨੰਤ ਗਿਰੀ ਦਾ ਵਿਆਹ 1996 ਵਿੱਚ ਹੋਇਆ ਸੀ। ਉਨ੍ਹਾਂ ਦੇ ਪਤੀ ਦੀ ਮੌਤ 2012 ਵਿੱਚ ਹੋ ਗਈ ਸੀ। ਜਾਣਕਾਰੀ ਅਨੁਸਾਰ ਔਰਤ ਨੇ ਆਪਣਾ ਸਾਰਾ ਕਾਰੋਬਾਰ ਆਪਣੇ ਪੁੱਤਰ ਨੂੰ ਸੌਂਪ ਦਿੱਤਾ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤੀ ਦਾ ਕਾਰੋਬਾਰ ਸੰਭਾਲ ਲਿਆ ਅਤੇ ਇੱਕ ਸਫਲ ਕਾਰੋਬਾਰੀ ਔਰਤ ਬਣ ਗਈ। ਹਾਲਾਂਕਿ, ਜਦੋਂ ਉਸ ਦਾ ਪੁੱਤਰ ਸੰਚਿਤ 20 ਸਾਲਾਂ ਦਾ ਹੋਇਆ ਤਾਂ ਉਨ੍ਹਾਂ ਨੇ ਸਾਰਾ ਕਾਰੋਬਾਰ ਉਸ ਨੂੰ ਸੌਂਪ ਦਿੱਤਾ ਅਤੇ ਖੁਦ ਅਧਿਆਤਮਿਕ ਸਾਧਨਾ ਦਾ ਰਸਤਾ ਅਪਣਾਇਆ।