ਹੈਦਰਾਬਾਦ ਦੇ ਮੀਆਂਪੁਰ ਇਲਾਕੇ ਦੇ ਇੱਕ ਸਕੂਲ ਵਿੱਚ ਕਾਲਾ ਕੱਛਾ ਗੈਂਗ ਨੇ 7.8 ਲੱਖ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ। ਸੀਸੀਟੀਵੀ ਫੁਟੇਜ 'ਚ ਚੋਰ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੈ। ਸਕੂਲ ਵਿੱਚ 7 ਲੱਖ 85 ਹਜ਼ਾਰ ਰੁਪਏ ਦੀ ਚੋਰੀ ਹੋਈ ਹੈ। ਸੀਸੀਟੀਵੀ ਫੁਟੇਜ ਵਿੱਚ ਚੋਰ ਸਕੂਲ ਦੇ ਕਾਊਂਟਰ ਨਾਲ ਛੇੜ-ਛਾੜ ਕਰਦੇ ਦੇਖੇ ਜਾ ਸਕਦੇ ਹਨ।
ਫੁਟੇਜ 'ਚ ਦੋ ਚੋਰ ਕਾਲੇ ਰੰਗ ਦੇ ਕੱਛੇ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਹੱਥਾਂ 'ਤੇ ਦਸਤਾਨੇ ਅਤੇ ਚਿਹਰੇ 'ਤੇ ਮਾਸਕ ਹੈ। ਦੋਹਾਂ ਦੇ ਗਲਾਂ 'ਚ ਬੈਗ ਵੀ ਲਟਕਦੇ ਦਿਖਾਈ ਦੇ ਰਹੇ ਹਨ। ਫਿਲਹਾਲ ਪੁਲਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਵਿੱਚ ਵੀ ਕਦੇ ਸੀ ਕਾਲੇ ਕੱਛੇ ਵਾਲਿਆਂ ਦੀ ਦਹਿਸ਼ਤ
ਦੱਸ ਦੇਈਏ ਕਿ ਨਵੰਬਰ 2023 ਵਿੱਚ ਵੀ ਇਸੇ ਤਰ੍ਹਾਂ ਦੇ ਇੱਕ ਗੈਂਗ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਚੋਰ ਕਾਲੇ ਕੱਛਿਆਂ ਵਿੱਚ ਨਜ਼ਰ ਆਏ। TOI ਨਿਊਜ਼ ਦੇ ਅਨੁਸਾਰ, ਇਹਨਾਂ ਚੋਰਾਂ ਨੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਇੱਕ ਕਾਰ ਦੇ ਸ਼ੋਅਰੂਮ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਪਹਿਲਾਂ ਅਗਸਤ 2023 'ਚ ਰਾਜਸਥਾਨ ਦੇ ਪ੍ਰਤਾਪਗੜ੍ਹ 'ਚ ਵੀ ਇਸੇ ਤਰ੍ਹਾਂ ਦੇ ਗਿਰੋਹ ਦੀ ਕਾਰਵਾਈ ਹੋਣ ਦੀਆਂ ਖਬਰਾਂ ਆਈਆਂ ਸਨ। ਐਨਡੀਟੀਵੀ ਦੀ ਖ਼ਬਰ ਮੁਤਾਬਕ ਇਸੇ ਤਰ੍ਹਾਂ ਦੇ ਅੰਡਰਵੀਅਰ ਪਹਿਨੇ ਚੋਰਾਂ ਨੇ ਇੱਕ ਮਹੀਨੇ ਵਿੱਚ 5 ਚੋਰੀਆਂ ਕੀਤੀਆਂ ਹਨ। ਕੁਝ ਸਾਲ ਪਹਿਲਾਂ ਕਾਲਾ ਕੱਛਾ ਗੈਂਗ ਕਾਰਨ ਪੰਜਾਬ ਵਿੱਚ ਕਾਫੀ ਦਹਿਸ਼ਤ ਸੀ। ਚੋਰ ਕਾਲੇ ਕੱਛੇ ਪਹਿਨ ਕੇ ਆਉਂਦੇ ਸਨ, ਜਿਸ 'ਤੇ ਉਨ੍ਹਾਂ ਦੇ ਸਰੀਰ 'ਤੇ ਤੇਲ ਮਲਿਆ ਹੁੰਦਾ ਸੀ ਤਾਂ ਜੋ ਜੇਕਰ ਉਨ੍ਹਾਂ ਨੂੰ ਕੋਈ ਫੜ ਵੀ ਲੈਂਦਾ ਸੀ ਤਾਂ ਉਹ ਤਿਲਕਣ ਕਾਰਣ ਭੱਜਣ ਵਿਚ ਕਾਮਯਾਬ ਹੋ ਜਾਂਦੇ ਸਨ।