ਖ਼ਬਰਿਸਤਾਨ ਨੈੱਟਵਰਕ: ਮੁੰਬਈ ਪੁਲਿਸ ਨੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੂੰ ਧਮਕੀਆਂ ਮਿਲਣ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਥਿਤ ਤੌਰ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਜਿਸ ਕਾਰਨ ਕਪਿਲ ਸ਼ਰਮਾ ਦੀ ਸੁਰੱਖਿਆ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ । ਦੱਸ ਦੇਈਏ ਕਿ ਕਾਮੇਡੀਅਨ ਦੇ ਕੈਫੇ 'ਤੇ ਦੋ ਵਾਰ ਹਮਲਾ ਹੋ ਚੁੱਕਾ ਹੈ, ਗੋਲੀਬਾਰੀ ਕੀਤੀ ਗਈ ਹੈ। ਪਿਛਲੇ ਵੀਰਵਾਰ ਨੂੰ ਵੀ ਕਪਿਲ ਦੇ ਕੈਫੇ 'ਤੇ ਦੂਜੀ ਵਾਰ ਗੋਲੀਬਾਰੀ ਹੋਈ।
ਦੱਸ ਦੇਈਏ ਕਿ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਲਈ ਖ਼ਬਰਾਂ ਵਿੱਚ ਹਨ, ਜੋ ਹਰ ਸ਼ਨੀਵਾਰ ਨੂੰ ਨੈੱਟਫਲਿਕਸ 'ਤੇ ਪ੍ਰਸਾਰਿਤ ਹੁੰਦਾ ਹੈ। ਸਲਮਾਨ ਖਾਨ 'ਦਿ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ' ਦੇ ਪਹਿਲੇ ਐਪੀਸੋਡ ਵਿੱਚ ਨਜ਼ਰ ਆਏ ਸਨ। ਰਿਪੋਰਟ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੇ ਇੱਕ ਆਡੀਓ ਜਾਰੀ ਕਰਕੇ ਸਲਮਾਨ ਖਾਨ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।