ਖ਼ਬਰਿਸਤਾਨ ਨੈੱਟਵਰਕ-ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇੱਕ ਸਰਜਰੀ ਦੌਰਾਨ ਆਪ੍ਰੇਸ਼ਨ ਥੀਏਟਰ ਦੀਆਂ ਲਾਈਟਾਂ ਬੁਝ ਗਈਆਂ, ਜਿਸ ਤੋਂ ਬਾਅਦ ਇੱਕ ਡਾਕਟਰ ਨੇ ਆਪ੍ਰੇਸ਼ਨ ਦੀ ਵੀਡੀਓ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਦਿੱਤਾ। ਇਸ 'ਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਕ ਵੀਡੀਓ ਜਾਰੀ ਕਰ ਕੇ ਸਾਰੀ ਗੱਲ-ਬਾਤ ਦੱਸੀ।
ਇਹ ਘਟਨਾ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਵਾਪਰੀ ਦੱਸੀ ਜਾ ਰਹੀ ਹੈ। ਕਿਉਂਕਿ ਆਪਰੇਸ਼ਨ ਸਿਰਫ਼ ਸਵੇਰੇ ਹੀ ਹੁੰਦੇ ਹਨ। ਵੀਡੀਓ ਵਿੱਚ, ਇੱਕ ਡਾਕਟਰ ਕਹਿ ਰਿਹਾ ਹੈ ਕਿ ਰਾਜਿੰਦਰਾ ਹਸਪਤਾਲ ਦੀ ਮੁੱਖ ਐਮਰਜੈਂਸੀ ਲਾਈਟ ਜਗ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਬਿਜਲੀ ਗਈ ਨੂੰ 15 ਮਿੰਟ ਹੋ ਗਏ ਹਨ। ਵੈਂਟੀਲੇਟਰ ਬੰਦ ਹੋ ਗਿਆ। ਮਰੀਜ਼ ਦੀ ਸਰਜਰੀ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਪੂਰਾ ਸਟਾਫ਼ ਵੀ ਦਿਖਾਈ ਦੇ ਰਿਹਾ ਹੈ। ਡਾਕਟਰ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਲਾਈਟ ਪਹਿਲਾਂ ਵੀ ਬੰਦ ਹੋ ਚੁੱਕੀ ਹੈ। ਐਮਰਜੈਂਸੀ ਹਾਟਲਾਈਨ ਨਾਲ ਇੱਕ ਕਨੈਕਸ਼ਨ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਰਿਹਾ। ਹਸਪਤਾਲ ਪ੍ਰਬੰਧਨ ਇਸ ਬਾਰੇ ਕੁਝ ਵੀ ਕਹਿਣ ਤੋਂ ਬਚ ਰਿਹਾ ਹੈ। ਹਾਲਾਂਕਿ, ਹੁਣ ਲਾਈਟ ਬਹਾਲ ਕਰ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਹੁਣੇ ਪਤਾ ਲੱਗਾ ਹੈ। ਜੇਕਰ ਅਜਿਹੀ ਸਥਿਤੀ ਪੈਦਾ ਹੋਈ ਹੈ ਤਾਂ ਇਸਦਾ ਹੱਲ ਕੱਢਿਆ ਜਾਵੇਗਾ। ਸਾਡੀ ਕੋਸ਼ਿਸ਼ ਹੋਵੇਗੀ ਕਿ ਭਵਿੱਖ ਵਿੱਚ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਾਂਗਾ।
ਇਸ ਦੇ ਨਾਲ ਹੀ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਂ ਵੀਡੀਓ ਦੇਖੀ ਹੈ ਕਿ ਆਪਰੇਸ਼ਨ ਦੌਰਾਨ ਲਾਈਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਸ ਦੌਰਾਨ ਐਮਰਜੈਂਸੀ ਸਿਸਟਮ ਕੰਮ ਕਰ ਰਹੇ ਸਨ ਅਤੇ ਆਪਰੇਸ਼ਨ ਬਿਲਕੁਲ ਠੀਕ ਹੋਇਆ ਹੈ। ਇਸ ਦੌਰਾਨ ਇਕ ਜੁਨੀਅਰ ਡਾਕਟਰ ਘਬਰਾ ਗਿਆ ਸੀ ਤੇ ਉਸ ਨੂੰ ਪਤਾ ਕਰਨਾ ਚਾਹੀਦਾ ਸੀ ਕਿ ਲਾਈਟ ਕਿਉਂ ਗਈ ਹੈ ਪਰ ਵੀਡੀਓ ਬਣਾਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਨਵੇਂ ਬੱਚੇ ਹਨ। ਮਰੀਜ਼ ਬਿਲਕੁਲ ਠੀਕ ਹੈ। ਉਨ੍ਹਾਂ ਅਪੀਲ ਕੀਤੀ ਕਿ ਹਸਪਤਾਲ ਵਿਚ ਕੋਈ ਇਸ ਤਰ੍ਹਾਂ ਗੱਲਬਾਤ ਹੁੰਦੀ ਹੈ ਉਸ ਨੂੰ ਇੰਵੇ ਨਹੀਂ ਕਰਨਾ ਚਾਹੀਦਾ।