Miss Grand India 2024 ਦਾ ਖਿਤਾਬ ਜਿੱਤਣ ਤੋਂ ਬਾਅਦ ਰੇਚਲ ਗੁਪਤਾ ਤੇ ਸੁਸਾਇਟੀ ਨੇ ਜਲੰਧਰ ਅਰਬਨ ਸਟੇਟ ਫੇਸ ਵਨ ਦੀ ਸਵੀਟੀ ਪਾਰਕ ਨੰਬਰ 2 'ਚ ਰੁੱਖ ਲਗਾਏ | ਰੁੱਖ ਲਗਾਉਣ ਦਾ ਸਿਲਸਿਲਾ ਰੇਚਲ ਗੁਪਤਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਪਿਛਲੇ ਕਾਫੀ ਸਾਲਾਂ ਤੋਂ ਜਾਰੀ ਹੈ | ਰੁੱਖ ਲਗਾਉਣ ਤੋਂ ਬਾਅਦ ਰੇਚਲ ਗੁਪਤਾ ਆਪਣੇ ਪਰਿਵਾਰ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਾ ਪਹੁੰਚੇ |
ਬੱਚਿਆਂ ਨੂੰ ਗਿਫ਼ਟ ਵੰਡੇ 'ਤੇ ਸਕੂਲ ਨੂੰ ਦਿੱਤੇ 21 ਹਜ਼ਾਰ ਰੁਪਏ
ਜਿੱਥੇ ਸਕੂਲ ਦੀ ਪ੍ਰਿੰਸੀਪਲ ਵੀਨਾ ਬੱਧਨ, ਜਸਵੀਰ ਕੌਰ ਅਤੇ ਸਟਾਫ ਵੱਲੋਂ ਰੇਚਲ ਗੁਪਤਾ ਤੇ ਉਹਨਾਂ ਦੇ ਪਰਿਵਾਰ ਦਾ ਸਕੂਲ 'ਚ ਨਿੱਘਾ ਸਵਾਗਤ ਕੀਤਾ ਗਿਆ | ਬੱਚਿਆਂ ਵਲੋਂ ਆਪਣਾ ਹੁਨਰ ਦਿਖਾਇਆ ਗਿਆ ਅਤੇ ਅਧਿਆਪਿਕਾਂ ਵਲੋਂ ਵੀ ਗੀਤ ਗਾ ਕੇ ਰੇਚਲ ਗੁਪਤਾ ਦਾ ਸੁਆਗਤ ਕੀਤਾ ਗਿਆ | ਮਿਸ ਰੇਚਲ ਗੁਪਤਾ ਅਤੇ ਉਨਾਂ ਦੇ ਪਰਿਵਾਰ ਦੇ ਵੱਲੋਂ ਇਸ ਦੌਰਾਨ ਸਕੂਲ ਨੂੰ 21 ਹਜਾਰ ਰੁਪਏ ਅਤੇ ਵਿਦਿਆਰਥੀਆਂ ਨੂੰ ਜਰਸੀਆਂ ਤੇ ਗਿਫਟ ਦਿੱਤੇ ਗਏ l ਬੱਚਿਆਂ ਨੇ ਕਮੀਜ਼ਾਂ ਪਾ ਕੇ ਸਕੂਲ ਦੇ 'ਚ ਰੇਚਲ ਗੁਪਤਾ ਨਾਲ ਤਸਵੀਰਾਂ ਵੀ ਖਿਚਵਾਈਆਂ | ਇਸ ਦੌਰਾਨ ਕੌਂਸਲਰ ਮਿੰਟੂ ਜੁਨੇਜਾ ਅਤੇ ਹੋਰ ਸਾਥੀ ਮੌਜੂਦ ਰਹੇ |
ਅਰਬਨ ਸਟੇਟ ਫੇਸ 1 ਚ ਰੁੱਖ ਲਗਾਉਣ ਸਮੇ ਮੁਖ ਤੌਰ ਤੇ ਆਮ ਆਦਮੀ ਪਾਰਟੀ ਤੋਂ ਰਾਜਵਿੰਦਰ ਕੌਰ ਥਿਆੜਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਹਨਾਂ ਦੇ ਵਲੋਂ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਤੇ ਕਿਹਾ ਕਿ ਰੁੱਖ ਹੈ ਤਾਂ ਅਸੀਂ ਹਾਂ |
ਇਨਵਾਇਰਮੈਂਟ ਨੂੰ ਬਚਾਉਣ ਦੀ ਕੀਤੀ ਗੱਲ
ਰੇਚਲ ਗੁਪਤਾ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਅਜਿਹੀ ਸੁਸਾਇਟੀ ਦੇ ਵਿੱਚ ਰਹਿੰਦੀ ਹਾਂ | ਜਿੱਥੇ ਅਸੀਂ ਇਹਨਾਂ ਚੀਜ਼ਾਂ ਨੂੰ ਅਜੇ ਵੀ ਅਹਿਮੀਅਤ ਦਿੰਦੇ ਹਾਂ | ਜੋ ਸਾਡਾ ਇਨਵਾਇਰਮੈਂਟ ਹੈ ਉਹ ਸਾਡਾ ਆਪਣਾ ਘਰ ਹੈ ਸਾਨੂੰ ਜਿੰਦਗੀ ਦੇ ਵਿੱਚ ਦੋ ਘਰ ਮਿਲਦੇ ਨੇ ਆਪਣੀ ਬੋਡੀ ਤੇ ਆਪਣੀ ਧਰਤੀ ਸਾਨੂੰ ਇਹਨਾਂ ਦੋਵਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ 'ਚ ਆਪਣੇ ਘਰ ਦੇ ਬਾਹਰ ਸ਼ਹਿਰ 'ਚ ਰੁੱਖ ਲਗਾਉਣੇ ਚਾਹੀਦੇ ਹਨ | ਸਾਡੇ ਵੱਲੋਂ ਲਗਾਏ ਗਏ ਇਹਨਾਂ ਰੁੱਖਾਂ ਦਾ ਸੁੱਖ 10 ਤੋਂ 15 ਸਾਲ ਬਾਅਦ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਮਿਲੇਗਾ |
ਪਾਰਕ 'ਚ ਲਗਾਏ 25 ਰੁੱਖ
ਇਸ ਦੌਰਾਨ ਕੌਂਸਲਰ ਮਿੰਟੂ ਜੁਨੇਜਾ ਨੇ ਕਿਹਾ ਕਿ ਅੱਜ ਇਸ ਪਾਰਕ ਦੇ ਵਿੱਚ 25 ਰੁੱਖ ਲਗਾਏ ਗਏ ਨੇ l ਜਿਸ ਨੂੰ ਮਿਸ ਗਰੈਂਡ ਇੰਡੀਆ 2024 ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਦੇ ਵੱਲੋਂ ਲਗਾਏ ਗਏ ਹੈ l ਇਸ ਪਾਰਕ ਦੀ ਦੇਖਰੇਖ ਇਸ ਸੁਸਾਇਟੀ ਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਯੋਗਦਾਨ ਹੈ l
ਸਾਲ ਪਹਿਲਾਂ ਵੀ ਲਗਾਏ ਸਨ ਪੌਦੇ
ਰੇਚਲ ਗੁਪਤਾ ਦੇ ਪਿਤਾ ਰਾਜੇਸ਼ ਅਗਰਵਾਲ ਨੇ ਇਸ ਦੌਰਾਨ ਕਿਹਾ ਕਿ ਇਸ ਪਾਰਕ ਦੇ ਵਿੱਚ ਅੱਜ ਵਿਸਮਾਰਕੀ, ਅਮਲਤਾਸ, ਅਰਜੁਨ ਤੇ ਵੱਖ-ਵੱਖ ਕਿਸਮ ਦੇ ਰੁੱਖ ਲਗਾਏ ਗਏ ਹੈ l ਰਾਜੇਸ਼ ਅਗਰਵਾਲ ਨੇ ਕਿਹਾ ਕਿ ਪਾਰਕ ਦੇ ਵਿੱਚ ਜਿੰਨੇ ਵੀ ਰੁੱਖ ਲੱਗੇ ਹੋਏ ਨੇ ਇਹ ਰੇਚਲ ਗੁਪਤਾ ਦੇ ਵੱਲੋਂ 5 ਸਾਲ ਪਹਿਲਾ ਲਗਾਏ ਗਏ ਹੈ l
ਇਹ ਮੈਂਬਰ ਸਨ ਸ਼ਾਮਲ
ਰੇਚਲ ਗੁਪਤਾ ਸਕੂਲ ਦੇ ਬੱਚਿਆਂ ਤੇ ਸਟਾਫ ਨਾਲ ਮਿਲ ਕੇ ਬਹੁਤ ਖੁਸ਼ ਹੋਈ ਅਤੇ ਉਹਨਾਂ ਵੱਲੋਂ ਦੁਬਾਰਾ ਸਕੂਲ ਵਿਜ਼ਿਟ ਕਰਨ ਦੀ ਗੱਲ ਕੀਤੀ ਗਈ ਇਸ ਦੌਰਾਨ ਅਮਨਦੀਪ ਸਿੰਘ, ਜਸਵੀਰ ਕੌਰ, ਨੀਰੂ, ਨਰੇਸ਼ ਸਰੋਏ, ਸਤਿੰਦਰ ਕੌਰ, ਰੀਜੂ, ਜਗਜੀਤ ਕੌਰ,ਮੋਨਿਕਾ, ਪ੍ਰੀਤ ਕਮਲ, ਅਨੁਭੂਤੀ, ਦਲਬੀਰ ਕੌਰ, ਗੀਤਿਕਾ, ਰੁਪਿੰਦਰ, ਸੁਖਵਿੰਦਰ ਕੌਰ, ਦਵਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।