ਖਡੂਰ ਸਾਹਿਬ ਤੋਂ ਸੰਸਦ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਦੇ ਮੁਤਾਬਕ ਸੰਸਦ ਅੰਮ੍ਰਿਤਪਾਲ ਸਿੰਘ 'ਤੇ ਇੱਕ ਸਾਲ ਲਈ ਐਨਐਸਏ (ਨੈਸ਼ਨਲ ਸਿਕਿਉਰਟੀ ਐਕਟ) ਵਧਾ ਦਿੱਤਾ ਗਿਆ |
ਐਨਐਸਏ ਵਧਾਏ ਜਾਣ ਨੂੰ ਲੈ ਕੇ ਇੱਕ ਅਧਿਕਾਰਿਕ ਦਸਤਾਵੇਜ਼ ਵੀ ਸਾਹਮਣੇ ਆਇਆ | ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਅੰਮ੍ਰਿਤਪਾਲ ਇੱਕ ਸਾਲ ਹੋਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹਿਣਗੇ |
ਅੰਮ੍ਰਿਤਪਾਲ ਸਿੰਘ ਨੇ 18 ਅਪ੍ਰੈਲ ਨੂੰ ਇਸ 'ਤੇ ਦਸਤਖਤ ਵੀ ਕੀਤੇ ਹਨ | ਨਵਾਂ ਐਨਐਸਏ 23 ਅਪ੍ਰੈਲ ਤੋਂ ਲਾਗੂ ਹੋਵੇਗਾ | ਜੇ ਇਸ ਦੀ ਮਿਆਦ ਤੀਜੀ ਵਾਰ ਵਧਾ ਦਿੱਤੀ ਜਾਂਦੀ ਹੈ ਤਾਂ ਪਰਿਵਾਰ ਵਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ | ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ 'ਚ ਸਿਖਾਂ ਲਈ ਵੱਖਰੇ ਕਾਨੂੰਨ ਚੱਲ ਰਹੇ ਹਨ |
ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ | ਗ੍ਰਿਫਤਾਰ ਕਰਨ ਦੇ ਦੌਰਾਨ ਤੋਂ ਬਾਅਦ ਹੀ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਲਗਾ ਦਿੱਤਾ ਗਿਆ ਸੀ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ।