ਹਵਾਈ ਜਹਾਜ਼ ਵਿਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ, ਦੱਸ ਦੇਈਏ ਕਿ ਹੁਣ ਤੁਸੀਂ ਫਲਾਈਟ 'ਚ ਵੀ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹੋ। ਕੇਂਦਰ ਸਰਕਾਰ ਨੇ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਇਹ ਰਾਹਤ ਦਿੱਤੀ ਹੈ। ਅੱਜ ਕੇਂਦਰ ਨੇ ਕਿਹਾ ਕਿ ਹੁਣ ਯਾਤਰੀ 3 ਹਜ਼ਾਰ ਫੁੱਟ ਦੀ ਉਚਾਈ 'ਤੇ ਵੀ ਵਾਈ-ਫਾਈ ਦੀ ਵਰਤੋਂ ਕਰ ਕੇ ਇੰਟਰਨੈੱਟ ਚਲਾ ਸਕਦੇ ਹਨ।
3 ਹਜ਼ਾਰ ਫੁੱਟ ਦੀ ਉਚਾਈ 'ਤੇ ਹੀ ਵਰਤਿਆ ਜਾ ਸਕਦੈ ਵਾਈ-ਫਾਈ
ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਫਲਾਈਟ 'ਚ ਸਵਾਰ ਯਾਤਰੀ 3 ਹਜ਼ਾਰ ਫੁੱਟ ਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ। ਇਹ ਨਿਯਮ ਸਿਰਫ ਭਾਰਤੀ ਹਵਾਈ ਖੇਤਰ ਵਿੱਚ ਹੀ ਲਾਗੂ ਹੋਵੇਗਾ, ਇਸ ਤੋਂ ਬਾਹਰ ਇਸਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਯਾਤਰੀਆਂ ਨੂੰ ਮੋਬਾਈਲ ਨੈੱਟਵਰਕ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ।
ਉਡਾਣ ਅਤੇ ਸਮੁੰਦਰੀ ਸੰਪਰਕ ਨਿਯਮ 2024
ਇਸ ਦੇ ਨਾਲ, ਨਵੇਂ ਨੋਟੀਫਾਈਡ ਨਿਯਮ ਨੂੰ ਹੁਣ ਫਲਾਈਟ ਐਂਡ ਮੈਰੀਟਾਈਮ ਕਨੈਕਟੀਵਿਟੀ (ਸੋਧ) ਨਿਯਮ 2024 ਕਿਹਾ ਜਾਵੇਗਾ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 'ਉਪ-ਨਿਯਮ (1) ਵਿੱਚ ਨਿਰਧਾਰਿਤ ਭਾਰਤੀ ਹਵਾਈ ਖੇਤਰ ਵਿੱਚ ਘੱਟੋ-ਘੱਟ ਉਚਾਈ ਦੇ ਬਾਵਜੂਦ, ਵਾਈ-ਫਾਈ ਰਾਹੀਂ ਇੰਟਰਨੈੱਟ ਸੇਵਾਵਾਂ ਉਡਾਣ ਵਿੱਚ ਉਦੋਂ ਹੀ ਪ੍ਰਦਾਨ ਕੀਤੀਆਂ ਜਾਣਗੀਆਂ ਜਦੋਂ ਜਹਾਜ਼ ਵਿੱਚ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇ।