ਪੂਰਬ-ਦੱਖਣ-ਪੂਰਬ ਵਿੱਚ ਓਮਾਨ ਨੇੜੇ ਸਮੁੰਦਰ ਵਿੱਚ ਇੱਕ ਤੇਲ ਟੈਂਕਰ ਪਲਟ ਗਿਆ। ਜਿਸ ਵਿੱਚ 13 ਭਾਰਤੀ ਅਤੇ 3 ਸ਼੍ਰੀਲੰਕਾਈ ਸਮੇਤ 16 ਕਰੂ ਮੈਂਬਰ ਸਵਾਰ ਸਨ। ਜੋ ਸਾਰੇ ਲਾਪਤਾ ਹੋ ਗਏ ਹਨ। ਇਹ ਘਟਨਾ ਸੋਮਵਾਰ 15 ਜੁਲਾਈ ਦੀ ਦੱਸੀ ਜਾ ਰਹੀ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਓਮਾਨੀ ਰੱਖਿਆ ਮੰਤਰਾਲੇ ਦੁਆਰਾ ਚਲਾਏ ਜਾ ਰਹੇ ਸਲਤਨਤ ਦੇ ਸਮੁੰਦਰੀ ਸੁਰੱਖਿਆ ਕੇਂਦਰ (ਐਮਐਸਸੀ) ਨੇ ਕਿਹਾ ਕਿ ਜਹਾਜ਼ ਦੇ ਡੁੱਬਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਮੰਗਲਵਾਰ ਨੂੰ ਇੱਕ ਬਿਆਨ ਵਿੱਚ, ਐਮਐਸਸੀ ਨੇ ਜਹਾਜ਼ ਦੀ ਪਛਾਣ ਪ੍ਰੈਸਟੀਜ ਫਾਲਕਨ ਵਜੋਂ ਕੀਤੀ। ਡੂਕਮ ਦੇ ਬੰਦਰਗਾਹ ਸ਼ਹਿਰ ਨੇੜੇ ਰਾਸ ਮਦਰਕਾਹ ਤੋਂ 25 ਸਮੁੰਦਰੀ ਮੀਲ ਦੱਖਣ-ਪੂਰਬ ਵਿਚ ਪਲਟ ਗਿਆ।
ਖੋਜ ਅਤੇ ਬਚਾਅ ਕਾਰਜ ਜਾਰੀ ਹੈ
ਕਰੂ ਮੈਂਬਰਾਂ ਦੀ ਭਾਲ ਲਈ ਦੋ ਦਿਨਾਂ ਤੋਂ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਉਨਾਂ ਕਿਹਾ ਕਿ ਜਹਾਜ਼ ਵਿਚ ਚਾਲਕ ਦਲ ਦੇ 16 ਮੈਂਬਰ ਸਨ, ਜਿਨ੍ਹਾਂ ਵਿਚ 13 ਭਾਰਤੀ ਅਤੇ ਤਿੰਨ ਸ੍ਰੀਲੰਕਾ ਦੇ ਨਾਗਰਿਕ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਅਜੇ ਵੀ ਲਾਪਤਾ ਹਨ।
ਅਜੇ ਵੀ ਸਮੁੰਦਰ ਵਿੱਚ ਉਲਟਾ ਡੁੱਬਿਆ ਹੈ ਜਹਾਜ਼
ਰਿਪੋਰਟ ਮੁਤਾਬਕ ਜਹਾਜ਼ ਅਜੇ ਵੀ ਸਮੁੰਦਰ 'ਚ ਉਲਟਾ ਡੁੱਬਿਆ ਹੋਇਆ ਹੈ। ਇਸ ਤੋਂ ਤੇਲ ਲੀਕ ਹੋਇਆ ਹੈ ਜਾਂ ਨਹੀਂ ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਡੁੱਬਣ ਵਾਲੇ ਟੈਂਕਰ ਦੀ ਲੋਕੇਸ਼ਨ ਚਾਰ ਦਿਨ ਪਹਿਲਾਂ ਅਪਡੇਟ ਕੀਤੀ ਗਈ ਸੀ।
117 ਮੀਟਰ ਲੰਬਾ ਤੇਲ ਟੈਂਕਰ
ਇਹ ਲਗਭਗ 117 ਮੀਟਰ ਲੰਬਾ ਤੇਲ ਟੈਂਕਰ ਹੈ, ਜੋ 2007 ਵਿੱਚ ਬਣਾਇਆ ਗਿਆ ਸੀ। ਆਮ ਤੌਰ 'ਤੇ ਅਜਿਹੇ ਛੋਟੇ ਟੈਂਕਰਾਂ ਦੀ ਵਰਤੋਂ ਛੋਟੀਆਂ ਯਾਤਰਾਵਾਂ ਲਈ ਕੀਤੀ ਜਾਂਦੀ ਹੈ। ਡੂਕਮ ਪੋਰਟ, ਓਮਾਨ ਦੇ ਦੱਖਣ-ਪੱਛਮੀ ਤੱਟ 'ਤੇ ਸਥਿਤ, ਦੇਸ਼ ਦੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਲਈ ਇੱਕ ਪ੍ਰਮੁੱਖ ਕੇਂਦਰ ਹੈ।
ਇੱਥੇ ਮੌਜੂਦ ਤੇਲ ਰਿਫਾਇਨਰੀ ਡੂਕਮ ਦੇ ਵੱਡੇ ਉਦਯੋਗਿਕ ਖੇਤਰ ਦਾ ਹਿੱਸਾ ਹੈ, ਜੋ ਕਿ ਓਮਾਨ ਦਾ ਸਭ ਤੋਂ ਵੱਡਾ ਅਤੇ ਇੱਕੋ ਇੱਕ ਆਰਥਿਕ ਪ੍ਰੋਜੈਕਟ ਹੈ।