ਜਲੰਧਰ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈਸ ਦੇ ਸਾਮਾਨ ਚੋਰੀ ਕਰਦੇ ਹੋਏ ਇਕ ਯਾਤਰੀਆਂ ਨੇ ਜਨਰਲ ਡੱਬੇ 'ਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਚੋਰ ਨੂੰ ਫੜਨ ਤੋਂ ਬਾਅਦ ਯਾਤਰੀ ਉਸਨੂੰ ਟਰੇਨ ਦੇ ਬਾਹਰ ਲੈ ਆਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਚੋਰ ਨੂੰ ਪੁਲਿਸ ਹਵਾਲੇ ਕਰਨ ਲੱਗੇ ਤਾਂ ਉਸ ਨੇ ਡਰਾਮਾ ਕਰਨ ਸ਼ਰੂ ਕਰ ਦਿੱਤਾ ਪਲੇਟਫਾਰਮ 'ਤੇ ਲੰਮਾ ਪੈ ਗਿਆ। ਜਿਸ ਤੋਂ ਬਾਅਦ ਯਾਤਰੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਦੁਬਾਰਾ ਟਰੇਨ 'ਚ ਚੜ੍ਹਾ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਰਧ ਨਗਨ ਹਾਲਤ 'ਚ ਯਾਤਰੀਆਂ ਨੇ ਚੋਰ ਨੂੰ ਘੇਰ ਲਿਆ ਹੈ। ਇਸ ਦੌਰਾਨ ਇਕ ਵਿਅਕਤੀ ਨੇ ਉਸ ਦੀ ਲੱਤ ਫੜੀ ਹੋਈ ਹੈ ਅਤੇ ਉਹ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਾ । ਇਸ ਦੌਰਾਨ ਜਦੋਂ ਉਹ ਉਸਨੂੰ ਖਿੱਚ ਕੇ ਪੁਲਿਸ ਦੇ ਹਵਾਲੇ ਕਰਨ ਜਾ ਰਹੇ ਸਨ ਤਾਂ ਉਹ ਰੋਣ ਦਾ ਨਾਟਕ ਕਰਨ ਲੱਗ ਪਿਆ।
ਜਦੋਂ ਯਾਤਰੀ ਉਸ ਨੂੰ ਰੇਲਗੱਡੀ ਵਿਚ ਦੁਬਾਰਾ ਚੜ੍ਹਾਉਣ ਲਈ ਜਾਂਦੇ ਹਨ ਤਾਂ ਚੋਰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਯਾਤਰੀਆਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉੱਥੇ ਮੌਜੂਦ ਇੱਕ ਵਿਅਕਤੀ ਨੇ ਇਸ ਸਾਰੀ ਘਟਨਾ ਨੂੰ ਆਪਣੇ ਫੋਨ 'ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਜੋ ਹੁਣ ਵਾਇਰਲ ਹੋ ਰਿਹਾ ਹੈ।
ਫਿਲਹਾਲ ਇਸ ਮਾਮਲੇ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਜਾਂ ਜੀਆਰਪੀ ਪੁਲਿਸ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਚੋਰੀ ਦੇ ਦੋਸ਼ 'ਚ ਫੜੇ ਗਏ ਵਿਅਕਤੀ ਨੇ ਕੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ? ਇਸ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ।