ਦੇਸ਼ 'ਚ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਤੇਲ ਕੰਪਨੀਆਂ ਨੇ ਸਵੇਰੇ 6 ਵਜੇ ਤੇਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ। ਪੰਜਾਬ, ਹਰਿਆਣਾ, ਕਰਨਾਟਕ ਅਤੇ ਗੁਜਰਾਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜਦੋਂ ਕਿ ਯੂ ਪੀ, ਤੇਲੰਗਾਨਾ, ਕੇਰਲ ਤੇ ਹਿਮਾਚਲ ਵਿੱਚ ਕੀਮਤਾਂ ਘਟੀਆਂ ਹਨ।
4 ਮਹਾਨਗਰਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਦਿੱਲੀ ਵਿੱਚ ਪੈਟਰੋਲ/ਡੀਜ਼ਲ 96.72/89.62 ਪ੍ਰਤੀ ਲੀਟਰ
ਮੁੰਬਈ ਵਿੱਚ ਪੈਟਰੋਲ/ਡੀਜ਼ਲ 106.31/94.27 ਪ੍ਰਤੀ ਲੀਟਰ
ਚੇਨਈ ਵਿੱਚ ਪੈਟਰੋਲ/ਡੀਜ਼ਲ 102.75/94.34 ਪ੍ਰਤੀ ਲੀਟਰ
ਕੋਲਕਾਤਾ ਵਿੱਚ ਪੈਟਰੋਲ/ਡੀਜ਼ਲ 106.75/92.76 ਪ੍ਰਤੀ ਲੀਟਰ
ਪੰਜਾਬ ਵਿੱਚ ਪੈਟਰੋਲ/ਡੀਜ਼ਲ 98.23/88.55
ਇਸ ਤਰ੍ਹਾਂ ਪੈਟਰੋਲ/ਡੀਜ਼ਲ ਦੀਆਂ ਨਵੀਆਂ ਕੀਮਤਾਂ ਕਰ ਸਕਦੇ ਹੋ ਚੈੱਕ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲ ਰਹੀਆਂ ਹਨ। ਜੇਕਰ ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਮੈਸੇਜ ਕਰ ਕੇ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ ਲਈ, ਤੁਸੀਂ ਆਪਣੇ ਸ਼ਹਿਰ ਦਾ ਨਾਂ ਅਤੇ ਕੋਡ ਭਰ ਕੇ, ਨੰਬਰ 9224992249 'ਤੇ RSP ਟਾਈਪ ਕਰ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਭਾਰਤ ਪੈਟਰੋਲੀਅਮ ਦੇ ਰੇਟ ਜਾਣਨ ਲਈ ਤੁਸੀਂ ਆਪਣੇ ਸ਼ਹਿਰ ਦਾ ਨਾਂ ਅਤੇ ਕੋਡ ਟਾਈਪ ਕਰ ਕੇ 9223112222 'ਤੇ ਭੇਜ ਕੇ RSP ਪ੍ਰਾਪਤ ਕਰ ਸਕਦੇ ਹੋ।