ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਜਿਸ ਮੁਤਾਬਕ ਪੈਟਰੋਲ 25 ਪੈਸੇ ਸਸਤਾ ਹੋ ਕੇ 94.25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਡੀਜ਼ਲ ਵੀ 25 ਪੈਸੇ ਸਸਤਾ ਹੋਇਆ ਹੈ ਅਤੇ ਇਸ ਦੀ ਕੀਮਤ 87.80 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਨ੍ਹਾਂ ਰਾਜਾਂ ਵਿੱਚ ਕੀਮਤਾਂ ਵਧੀਆਂ
ਜਿੱਥੇ ਹਰਿਆਣਾ ਵਿੱਚ ਤੇਲ ਦੀਆਂ ਕੀਮਤਾਂ ਘਟੀਆਂ ਹਨ, ਉੱਥੇ ਰਾਜਸਥਾਨ ਅਤੇ ਬਿਹਾਰ ਵਿੱਚ ਤੇਲ ਕੰਪਨੀਆਂ ਨੇ ਇਨ੍ਹਾਂ ਨੂੰ ਵਧਾ ਦਿੱਤਾ ਹੈ। ਬਿਹਾਰ 'ਚ ਪੈਟਰੋਲ 88 ਪੈਸੇ ਮਹਿੰਗਾ ਹੋਇਆ ਹੈ। ਜਿਸ ਕਾਰਨ ਪੈਟਰੋਲ ਦੀ ਕੀਮਤ 106.06 ਰੁਪਏ ਹੋ ਗਈ ਹੈ। ਜਦਕਿ ਡੀਜ਼ਲ 83 ਪੈਸੇ ਮਹਿੰਗਾ ਹੋ ਗਿਆ ਹੈ ਜਿਸ ਕਾਰਨ ਇਸ ਦੀ ਕੀਮਤ 92.97 ਰੁਪਏ ਹੋ ਗਈ ਹੈ।
ਰਾਜਸਥਾਨ 'ਚ ਪੈਟਰੋਲ 15 ਪੈਸੇ ਮਹਿੰਗਾ ਹੋ ਕੇ 105.13 ਪੈਸੇ ਹੋ ਗਿਆ ਹੈ, ਜਦਕਿ ਡੀਜ਼ਲ ਵੀ 13 ਪੈਸੇ ਮਹਿੰਗਾ ਹੋ ਕੇ 90.59 ਰੁਪਏ ਹੋ ਗਿਆ ਹੈ। ਹੁਣ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਪ੍ਰੇਸ਼ਾਨ ਹਨ। ਕਿਉਂਕਿ ਪਹਿਲਾਂ ਹੀ ਬਹੁਤ ਮਹਿੰਗਾਈ ਹੈ ਅਤੇ ਹੁਣ ਤੇਲ ਦੀਆਂ ਕੀਮਤਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਾ ਰਹੀਆਂ ਹਨ।
ਭਾਰਤ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਦਿੱਲੀ: ਪੈਟਰੋਲ 96.65 ਰੁਪਏ, ਡੀਜ਼ਲ 89.82 ਰੁਪਏ ਪ੍ਰਤੀ ਲੀਟਰ
ਮੁੰਬਈ: ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ
ਚੇਨਈ: ਪੈਟਰੋਲ 102.63 ਰੁਪਏ, ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਕੋਲਕਾਤਾ: ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ ਪ੍ਰਤੀ ਲੀਟਰ
ਕੱਚੇ ਤੇਲ ਦੀ ਸਥਿਤੀ
ਕੱਚੇ ਤੇਲ ਦੀਆਂ ਗਲੋਬਲ ਕੀਮਤਾਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ 'ਚ ਬ੍ਰੈਂਟ ਕਰੂਡ ਦੀ ਕੀਮਤ ਵਧ ਕੇ 74.64 ਡਾਲਰ ਪ੍ਰਤੀ ਬੈਰਲ ਹੋ ਗਈ ਹੈ, ਉਥੇ ਹੀ WTI ਦੀ ਦਰ ਵੀ 72.01 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ। ਇਸ ਸਥਿਤੀ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ ਹੈ, ਜਿਸ ਕਾਰਨ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ।