ਖਬਰਿਸਤਾਨ ਨੈੱਟਵਰਕ- ਵ੍ਰਿੰਦਾਵਨ ਵਿਚ ਸੰਤ ਪ੍ਰੇਮਾਨੰਦ ਮਹਾਰਾਜ ਦੀ ਸਿਹਤ ਫਿਰ ਵਿਗੜ ਗਈ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਰਾਤ ਦੀ ਪਦਯਾਤਰਾ ਰੋਕ ਦਿੱਤੀ ਗਈ ਹੈ। ਇਸ ਸੰਬੰਧੀ ਵ੍ਰਿੰਦਾਵਨ ਕੈਲੀ ਕੁੰਜ ਆਸ਼ਰਮ ਵੱਲੋਂ ਇੱਕ ਪੋਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਕਰਨ ਆਏ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਜਿਸ ਵਿਚ ਲਿਖਿਆ ਹੈ ਕਿ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਰਾਤ ਨੂੰ ਮਹਾਰਾਜ ਦੇ ਦਰਸ਼ਨ ਕਰਨ ਲਈ ਰਸਤੇ ਵਿੱਚ ਖੜ੍ਹੇ ਨਾ ਹੋਵੋ।
ਪੂਜਯ ਮਹਾਰਾਜ ਸ਼੍ਰੀ ਹਰਿਵੰਸ਼ ਜੀ ਦੀ ਸਿਹਤ ਨੂੰ ਦੇਖਦੇ ਹੋਏ, ਉਨ੍ਹਾਂ ਦੀ ਰਾਤ ਦੀ ਪਦਯਾਤਰਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਖ਼ਬਰ ਨੂੰ ਸੁਣ ਕੇ ਦਰਸ਼ਨ ਕਰਨ ਆਉਣ ਵਾਲੇ ਲੋਕ ਨਿਰਾਸ਼ ਹੋਏ ਹਨ।
ਸੰਤ ਪ੍ਰੇਮਾਨੰਦ ਮਹਾਰਾਜ ਅਧਿਆਤਮਿਕ ਪ੍ਰਵਚਨ ਦਿੰਦੇ ਹਨ
ਪ੍ਰੇਮਾਨੰਦ ਮਹਾਰਾਜ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਦੇ ਨਾਲ-ਨਾਲ ਅਧਿਆਤਮਿਕ ਪ੍ਰਵਚਨ ਵੀ ਦਿੰਦੇ ਹਨ। ਵੀਆਈਪੀ ਲੋਕ ਵੀ ਉਨ੍ਹਾਂ ਦੇ ਦਰਸ਼ਨ ਕਰਨ ਆਉਂਦੇ ਹਨ। ਪ੍ਰੇਮਾਨੰਦ ਮਹਾਰਾਜ ਦੀ ਲੋਕਾਂ ਨਾਲ ਵਾਰਤਾਲਾਪ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ।
ਗੁਰਦੇ ਦੀ ਬੀਮਾਰੀ ਤੋਂ ਪੀੜਤ ਹਨ ਸੰਤ ਪ੍ਰੇਮਾਨੰਦ
ਸੰਤ ਪ੍ਰੇਮਾਨੰਦ ਗੁਰਦੇ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਡਾਇਲਸਿਸ ਵੀ ਚੱਲ ਰਿਹਾ ਹੈ। ਇਸ ਬੀਮਾਰੀ ਦੇ ਬਾਵਜੂਦ, ਉਹ ਹਰ ਰੋਜ਼ ਰਾਤ ਨੂੰ 2 ਵਜੇ ਆਪਣੇ ਨਿਵਾਸ ਸ਼੍ਰੀ ਕ੍ਰਿਸ਼ਨ ਸ਼ਰਣਮ ਤੋਂ ਪੈਦਲ ਚੱਲ ਕੇ ਰਮਨਰੇਤੀ ਸਥਿਤ ਰਾਧਾਕੇਲੀ ਕੁੰਜ ਆਸ਼ਰਮ ਪਹੁੰਚਦੇ ਹਨ। ਇਸ ਸਮੇਂ ਦੌਰਾਨ, ਹਜ਼ਾਰਾਂ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰਨ ਲਈ ਸੜਕ 'ਤੇ ਆਉਂਦੇ ਹਨ।