ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਸੀਆਰਪੀਐਫ ਦੀਆਂ 16 ਕੰਪਨੀਆਂ ਅਤੇ ਪੰਜਾਬ ਪੁਲੀਸ ਦੇ 6481 ਜਵਾਨ ਤੇ ਅਧਿਕਾਰੀ ਡਿਊਟੀ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 3,868 ਪੋਲਿੰਗ ਸਟਾਫ਼ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ।
ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੀਆਂ ਚਾਰੇ ਸੀਟਾਂ 'ਤੇ ਸ਼ਾਮ 5 ਵਜੇ ਤੱਕ 59 ਫੀਸਦੀ ਵੋਟਿੰਗ ਹੋਈ।
ਗਿੱਦੜਬਾਹਾ ਵਿਚ 78 ਫੀਸਦੀ
ਬਰਨਾਲਾ 'ਚ 52.7 ਫੀਸਦੀ
ਚੱਬੇਵਾਲ 'ਚ 48.01 ਫ਼ੀਸਦੀ
ਡੇਰਾ ਬਾਬਾ ਨਾਨਕ 'ਚ 59 ਫੀਸਦੀ
ਪੰਜਾਬ ਦੀਆਂ ਚਾਰੇ ਸੀਟਾਂ 'ਤੇ ਦੁਪਹਿਰ 3 ਵਜੇ ਤੱਕ 49.61 ਫੀਸਦੀ ਵੋਟਿੰਗ ਹੋਈ
ਗਿੱਦੜਬਾਹਾ ਸੀਟ 'ਤੇ 65.08
ਡੇਰਾ ਬਾਬਾ ਨਾਨਕ ਸੀਟ 'ਤੇ 52.3
ਚੱਬੇਵਾਲ ਸੀਟ 'ਤੇ 40.25
ਬਰਨਾਲਾ ਸੀਟ 'ਤੇ 40 ਫੀਸਦੀ ਵੋਟਿੰਗ ਹੋਈ
1 ਵਜੇ ਤੱਕ 36.46 ਫੀਸਦੀ ਵੋਟਿੰਗ
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿਚ ਸਵੇਰ ਤੋਂ ਵੋਟਿੰਗ ਜਾਰੀ ਹੈ। ਦੱਸ ਦੇਈਏ ਕਿ ਦੁਪਹਿਰ 1 ਵਜੇ ਤੱਕ ਚਾਰੇ ਵਿਧਾਨ ਸਭਾ ਸੀਟਾਂ 'ਤੇ 36.46 ਫੀਸਦੀ ਵੋਟਿੰਗ ਹੋਈ ਹੈ।
ਗਿੱਦੜਬਾਹਾ ਵਿੱਚ 50.9 ਫੀਸਦੀ
ਚੱਬੇਵਾਲ ਵਿੱਚ 27.95 ਫੀਸਦੀ
ਬਰਨਾਲਾ ਵਿੱਚ 28.1 ਫੀਸਦੀ
ਡੇਰਾ ਬਾਬਾ ਨਾਨਕ ਵਿੱਚ 39.4 ਫੀਸਦੀ
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ ਅਸਤੀਫਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
11 ਵਜੇ ਤੱਕ 20.76 ਫੀਸਦੀ ਵੋਟਿੰਗ
ਸਵੇਰੇ 11 ਵਜੇ ਤੱਕ ਚਾਰੇ ਵਿਧਾਨ ਸਭਾ ਸੀਟਾਂ 'ਤੇ 20.76 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 35 ਫੀਸਦੀ, ਡੇਰਾ ਬਾਬਾ ਨਾਨਕ ਵਿੱਚ 19.4 ਫੀਸਦੀ, ਬਰਨਾਲਾ ਵਿੱਚ 16.1 ਫੀਸਦੀ ਅਤੇ ਚੱਬੇਵਾਲ ਵਿੱਚ 12.71 ਫੀਸਦੀ ਮਤਦਾਨ ਹੋਇਆ।
CM ਮਾਨ ਨੇ ਵੋਟਰਾਂ ਨੂੰ ਕੀਤੀ ਅਪੀਲ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜ਼ਿਮਨੀ ਚੋਣਾਂ ਦੌਰਾਨ ਵੋਟਰਾਂ ਨੂੰ ਅਪੀਲ ਕਰਦਿਆਂ ਟਵੀਟ ਕੀਤਾ ਹੈ ਕਿ ਜਿਨ੍ਹਾਂ ਚਾਰ ਹਲਕਿਆਂ 'ਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਮੇਰੀ ਉਨਾਂ ਹਲਕਿਆਂ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਹੈ ਕਿ ਬਾਬਾ ਸਾਹਿਬ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰੋ। ਵੋਟ ਭਾਵੇਂ ਜਿਸ ਨੂੰ ਮਰਜ਼ੀ ਪਾਇਓ, ਪਰ ਆਪਣੀ ਮਰਜ਼ੀ ਨਾਲ ਪਾਇਓ। ਪੰਜਾਬ ਦੇ ਸੁਨਹਿਰੇ ਭਵਿੱਖ ਲਈ ਤੁਸੀਂ ਆਪਣਾ ਬਣਦਾ ਫ਼ਰਜ਼ ਨਿਭਾਓ। ਅੱਜ ਦੇ ਦਿਨ ਨੂੰ ਛੁੱਟੀ ਵਾਲ਼ਾ ਦਿਨ ਨਾ ਸਮਝਿਓ, ਵੋਟ ਪਾਉਣ ਜ਼ਰੂਰ ਜਾਓ।
ਸਵੇਰੇ 9 ਵਜੇ ਤੱਕ ਵੋਟਿੰਗ ਫੀਸਦੀ
ਡੇਰਾ ਬਾਬਾ ਨਾਨਕ ਵਿੱਚ ਸਵੇਰੇ 9 ਵਜੇ ਤੱਕ 9.7 ਫੀਸਦੀ ਵੋਟਿੰਗ ਹੋਈ
ਚੱਬੇਵਾਲ ਸੀਟ 'ਤੇ 4.15 ਫੀਸਦੀ ਵੋਟਿੰਗ ਹੋਈ
ਗਿੱਦੜਬਾਹਾ ਸੀਟ 'ਤੇ 15.11% ਵੋਟਿੰਗ ਹੋਈ
ਬਰਨਾਲਾ ਵਿੱਚ 6.9% ਵੋਟਿੰਗ ਹੋਈ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਸੀਆਰਪੀਐਫ ਦੀਆਂ 16 ਕੰਪਨੀਆਂ ਅਤੇ ਪੰਜਾਬ ਪੁਲਸ ਦੇ 6481 ਜਵਾਨ ਤੇ ਅਧਿਕਾਰੀ ਡਿਊਟੀ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 3,868 ਪੋਲਿੰਗ ਸਟਾਫ਼ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ।
ਚਾਰ ਸੀਟਾਂ 'ਤੇ ਕਰੀਬ 7 ਲੱਖ ਵੋਟਰ ਪਾਉਣਗੇ ਵੋਟ
ਜ਼ਿਮਨੀ ਚੋਣ 'ਚ ਸਾਰੀਆਂ ਚਾਰ ਸੀਟਾਂ 'ਤੇ ਕਰੀਬ 7 ਲੱਖ ਵੋਟਰ ਆਪਣੀ ਵੋਟ ਪਾਉਣਗੇ। ਡੇਰਾ ਬਾਬਾ ਨਾਨਕ ਸੀਟ 'ਤੇ ਕੁੱਲ 1 ਲੱਖ 93 ਹਜ਼ਾਰ 376 ਵੋਟਰ ਹਨ। 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 61 ਸੰਵੇਦਨਸ਼ੀਲ ਹਨ। ਚੱਬੇਵਾਲ (ਐਸਸੀ) ਵਿੱਚ ਕੁੱਲ 1 ਲੱਖ 59 ਹਜ਼ਾਰ 432 ਵੋਟਰ ਹਨ। 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 50 ਸੰਵੇਦਨਸ਼ੀਲ ਹਨ। ਗਿੱਦੜਬਾਹਾ ਵਿੱਚ 1 ਲੱਖ 66 ਹਜ਼ਾਰ 731 ਵੋਟਰ ਹਨ। ਇੱਥੇ ਕੁੱਲ 173 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 96 ਸੰਵੇਦਨਸ਼ੀਲ ਹਨ। ਜਦੋਂ ਕਿ ਬਰਨਾਲਾ ਵਿੱਚ 1 ਲੱਖ 77 ਹਜ਼ਾਰ 426 ਵੋਟਰ ਹਨ। ਇੱਥੇ 212 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 37 ਸੰਵੇਦਨਸ਼ੀਲ ਹਨ।
ਇਨ੍ਹਾਂ ਵਿੱਚੋਂ ਚੱਬੇਵਾਲ ਅਤੇ ਗਿੱਦੜਬਾਹਾ ਨੂੰ ਹੌਟ ਸੀਟ ਮੰਨਿਆ ਜਾਂਦਾ ਹੈ। ਗਿੱਦੜਬਾਹਾ ਵਿੱਚ ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ , ‘ਆਪ’ ਵੱਲੋਂ ਡਿੰਪੀ ਢਿੱਲੋਂ ਅਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਚੋਣ ਲੜ ਰਹੇ ਹਨ। ਇਸ ਤਰ੍ਹਾਂ ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਂਕ ਚੱਬੇਵਾਲ, ਕਾਂਗਰਸ ਦੇ ਰਣਜੀਤ ਕੁਮਾਰ ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਚੋਣ ਲੜ ਰਹੇ ਹਨ।
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਜਤਿੰਦਰ ਕੌਰ, ‘ਆਪ’ ਵੱਲੋਂ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਵੱਲੋਂ ਰਵੀਕਰਨ ਸਿੰਘ ਕਾਹਲੋਂ ਚੋਣ ਮੈਦਾਨ ਵਿੱਚ ਹਨ। ਬਰਨਾਲਾ ਤੋਂ ‘ਆਪ’ ਵੱਲੋਂ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਵੱਲੋਂ ਕੁਲਦੀਪ ਸਿੰਘ ਢਿੱਲੋਂ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ, ਅਕਾਲੀ ਦਲ (A) ਵੱਲੋਂ ਗੋਬਿੰਦ ਸਿੰਘ ਸੰਧੂ ਅਤੇ ਆਜ਼ਾਦ ਉਮੀਦਵਾਰ ਵਜੋਂ ਗੁਰਦੀਪ ਸਿੰਘ ਬਾਠ ਚੋਣ ਲੜ ਰਹੇ ਹਨ।